ਯਾਰੀਆਂ ਨਿਭਾਉਣ ਦਾ ਏ ਸ਼ੌਂਕ ਸਰਦਾਰਾਂ ਨੂੰ,
ਤੋੜ ਨਿਭਾਈਏ ਅਸੀਂ ਜਿੰਦਗੀ ਨੂੰ ਵਾਰ ਕੇ,
ਜਣੀ ਖਣੀ ਪਿੱਛੇ ਐਵੇਂ ਨੀਂਦ ਨਾ ਗਵਾਈ ਕਦੇ
ਦੁੱਧ ਕਦੇ ਪੀਤਾ ਨੀ ਮਲਾਈ ਨੂੰ ਉਤਾਰ ਕੇ
ਕੁੱਲੀਆਂ ਚ ਰਹੀਏ ਭਾਵੇਂ ਰੁੱਖੀ ਮਿੱਸੀ ਖਾਈਦੀ
ਯਾਰ ਨੂੰ ਖਵਾਈਏ ਮਾਸ ਪੱਟ ਵਿੱਚੋਂ ਪਾੜ ਕੇ
ਅੱਧ ਬੋਲ ਉੱਤੇ ਯਾਰ ਬੂਹੇ ਆਣ ਖੜਦੇ ਨੇ
ਦੁੱਖ ਜਿਹੜਾ ਦੇਵੇ ਵੈਰੀ ਰੱਖਦੇ ਉਜਾੜ ਕੇ...