ਵਿੱਚ ਬਚਪਨ ਦੇ ਜੀਹਦੀ ਤੋਤੋ ਜਿੱਪ 'ਚ ਆਈ ਨਾ,
ਚੜ੍ਹੇ ਜਵਾਨੀ ਤਾਂ ਜੀਹਨੇ ਕਿਤੇ ਗਰਾਰੀ ਪਾਈ ਨਾ,
ਕਹੀ, ਕੁਹਾੜੀ ਤੰਗਲੀ ਜਾਂ ਜੰਦਰੇ ਨੂੰ ਪਛਾਣੇ ਨਾ,
ਜੇਠ ਹਾੜ੍ਹ ਦੇ ਮਹੀਨੇ ਤੂਤਾਂ ਦੀਆਂ ਛਾਵਾਂ ਨੂੰ ਮਾਣੇ ਨਾ,
ਲੀੜੇ ਲਾਹ ਜਿਹੜਾ ਮੋਟਰ ਦੀ ਕਦੇ ਖੇਲ 'ਚ ਵੜਿਆ ਨਾ,
ਸਮਝੀਂ ਨਿੱਕਿਆ ਓਹੋ "ਪੈਂਤੀ ਅੱਖਰੀ" ਪੜ੍ਹਿਆ ਨਾ...
You May Also Like





