ਉਹ ਤਾਂ ਉਪਰੋਂ ਉਪਰੋਂ ਕਰਦੇ ਰਹੇ
ਅਸੀਂ ਐਵੇਂ ਉਹਦੇ ਤੇ ਮਰਦੇ ਰਹੇ
ਇੱਕ ਈਰਖਾ ਰੱਖ ਕੇ ਮਨ ਦੇ ਅੰਦਰ
ਸਾਡੀ ਹਾਂ ਦੇ ਵਿਚ ਹਾਂ ਵੀ ਭਰਦੇ ਰਹੇ
ਸੱਚ ਹੌਲੀ ਹੌਲੀ ਆ ਗਿਆ ਸਾਹਮਣੇ
ਖੁੱਲ ਗਿਆ ਭੇਦ ਨਾ ਹੁਣ ਪਰਦੇ ਰਹੇ
ਹੁਸ਼ਿਆਰੀ ਚਲਾਕੀ ਕਾਵਾਂ ਦੇ ਵਰਗੀ
ਸਾਥੋਂ ਜਾਣ ਬੁੱਝ ਕੇ ਉਹ ਹਰਦੇ ਰਹੇ
ਕੋਰਟ ਕਚਹਿਰੀ ਸੀ ਭਾਵੇਂ ਚੱਲਦਾ ਸਿੱਕਾ
ਹੁਣ ਬਾਹਰ ਦੇ ਰਹੇ ਨਾ ਹੀ ਘਰ ਦੇ ਰਹੇ
ਖੜੇ ਨਹਿਰ ਕਿਨਾਰੇ ਦੇ ਧੱਕਾ ਸੁੱਟ ਗਏ
ਖੁਸ਼ ਕਿਸਮਤੀ ਸੀ ਕੇ ਅਸੀਂ ਤਰਦੇ ਰਹੇ
ਗਹਿਰੇ #ਇਸ਼ਕ ਦਾ ਪਾ ਗਲ ਸਾਡੇ ਰੱਸਾ
ਸਾਨੂੰ ਚਾਰਦੇ ਰਹੇ ਤੇ ਅਸੀਂ ਚਰਦੇ ਰਹੇ
ਘੁੱਟਿਆ ਗਲ ਤੇ ਖੁਭਾਏ ਸੀਨੇ ਸੀ ਖੰਜਰ
ਹੱਸ ਹੱਸ ਦਰਦ ਉਹਦਾ ਵੀ ਜਰਦੇ ਰਹੇ
ਟੁੱਟਿਆ ਫਿਰੇ ਦਰਦੀ ਹੁਣ ਅੰਦਰੋਂ ਅੰਦਰ
ਸੋਚ ਕਿਉਂ ਬੇਈਮਾਨਾਂ ਲਈ ਅਸੀਂ ਮਰਦੇ ਰਹੇ