ਉਏ ਟੁੱਟੀ ਤਾਂ ਮੈ ਉਦੋ ਨੀ...
ਜਦੋ ਜੰਮਦੀ ਤੇ ਈ ਦਾਦੀ ਨੇ ਆਖਤਾ ਸੀ
"ਪਹਿਲਾ ਈ ਜੀ ਤੇ ਉਹ ਵੀ ਪੱਥਰ"
ਟੁੱਟੀ ਤਾ ਮੈ ਉਦੋ ਨੀ, ਜਦੋਂ ਨਿੱਕੇ ਵੀਰੇ ਦਾ ਜਨਮ ਦਿਨ
ਮਨਾਉਦੇ ਤੇ ਮੇਰੀ ਵਾਰੀ ਚੇਤਾ ਈ ਭੁੱਲ ਜਾਦਾ
ਟੁੱਟੀ ਤਾ ਮੈ ਉਦੋ ਨੀ ਜਦੋ ਵੀਰੇ ਦੇ 35% ਤੇ ਪਾਸ ਹੋਣ ਤੇ
ਲੱਡੂ ਵੰਡਦੇ ਤੇ ਮੇਰੇ 96% ਤੇ ਕਹਿੰਦੇ "ਕੋਈ ਨਵੀ ਗੱਲ ਆ?"
ਓਏ ਟੁੱਟੀ ਤਾ ਮੈ ਉਦੋ ਨੀ ਜਦੋ ਬਿਨਾ ਪੁੱਛੇ ਰਿਸ਼ਤਾ ਗੰਢ ਤਾ
ਮੇਰਾ ਸਾਰੀ ਜ਼ਿੰਦਗੀ ਲਈ ਗਲ ਪਾ ਤਾ "ਜਾਇਦਾਦੀ ਝੁੱਡੂ"
ਟੁੱਟੀ ਤਾ ਮੈ ਉਦੋ ਨੀ ਜਦੋ ਕਿਸੇ ਮੁੰਡੇ ਪਿੱਛੇ ਨੀ,
ਮਰਜੀ ਦਾ ਕਿੱਤਾ ਚੁਨਣ ਪਿੱਛੇ ਕੁੱਟਿਆ ਮਾਰਿਆ ਤੇ ਰੋਣ ਵੀ ਨਾ ਦਿੱਤਾ
ਟੁੱਟੀ ਤੇ ਮੈ ਉਦੋ ਵੀ ਨੀ ਜਦੋ ਖੁੱਲੀ ਹਵਾ 'ਚ ਜਿਉਣ ਦੇ
ਸੁਪਨੇ ਵਿਖਾ ਕੇ ਮੇਰੀ ਸਫਲਤਾ ਤੋ ਜਲ ਕੇ ਛੱਡ ਗਿਆ
ਉਹ ਜਾਇਦਾਦੀ ਝੁੱਡੂ ਤੇ ਤੂੰ? ਤੂੰ ਮੈਨੂੰ ਤੋੜੇਗਾ?
ਇਸ ਕਸੂਰ ਬਦਲੇ ਕਿ ਤੇਰੇ ਨਾਲ ਮੁਹੱਬਤ ਕਰ ਲਈ?
ਜਾਹ ! ਕੱਢ ਦੇ ਭੁਲੇਖਾ ਦਿੱਲੋ! ਇਹ ਨਾ ਭੁੱਲੀ ਕਿ 24
ਸਾਲ ਪਹਿਲਾ ਮੇਰੇ ਪਿਓ ਦੇ ਘਰ 'ਧੀ' ਨੀ 'ਪੱਥਰ' ਜੰਮਿਆ ਸੀ ,
ਝੁੱਕਣਾ,ਰੁਕਣਾ, ਡਿੱਗਣਾ,ਟੁੱਟਣਾ ਇਸ ਪੱਥਰ ਦੇ ਹਿੱਸੇ ਨੀ ਆਇਆ !
You May Also Like





