ਤੁਸੀ ਮਿਲਦੇ ਹੋ ਵੇਖ ਬੰਦੇ ਦਾ ਧਰਮ ਤੇ ਨਾਮ ਕੀ ਏ
ਅਸੀ ਮਿਲਦੇ ਹਾਂ ਵੇਖ ਬੰਦੇ ਦਾ ਮੁਕਾਮ ਕੀ ਏ
ਸ਼ਹੀਦੀ ਦਿਹਾੜੇ ਅਸੀਂ ਸਮਝ ਲਏ ਮੇਲੇ
ਪਰ ਸਮਝ ਨਾਂ ਸਕੇ ਇਹਨਾਂ ਦਾ ਪੈਗਾਮ ਕੀ ਏ
ਕੁੱਝ ਵੱਖਰਾ ਕਰਨ ਬਾਰੇ ਤਾਂ ਸੋਚਿਆ ਹੀ ਨਹੀ
ਬਸ ਵੇਖਦੇ ਹੀ ਰਹੇ ਕੀ ਖਾਸ ਤੇ ਆਮ ਕੀ ਏ
ਜੁਲਮ ਦੇ ਖਿਲਾਫ ਆਵਾਜ਼ ਨਹੀ ਉਠਦੀ
ਬਸ ਵੇਖਦੇ ਹੀ ਰਹਿੰਦੇ ਲੋਕੀ ਹੋ ਰਿਹਾ ਸ਼ਰੇਆਮ ਕੀ ਏ