ਤੇਰਿਆਂ ਬੁੱਲ੍ਹਾਂ ਦੇ ਵਿਚੋਂ ਨਾਂਹ ਨਿਕਲੇ ,
ਸਾਡੇ ਵਿਚੋਂ ਜਾਨ ਉਸੇ ਥਾਂ ਨਿਕਲੇ ,
ਨਿੱਤ ਰਹੇ ਬੋਲਦੇ ,
ਤੂੰ ਆਇਆ ਨਾ ਕਦੇ ,
ਝੂਠੇ ਸਾਡੀ ਨਗਰੀ ਦੇ ਕਾਂ ਨਿਕਲੇ ,
ਤੇਰਿਆਂ ਬੁੱਲ੍ਹਾਂ ਦੇ ਵਿਚੋਂ ਨਾਂਹ ਨਿਕਲੇ ,
ਸਾਡੇ ਵਿਚੋਂ ਜਾਨ ਉਸੇ ਥਾਂ ਨਿਕਲੇ ,
ਨੇੜੇ ਆ ਕੇ ਜਦੋਂ ਨਜ਼ਰਾਂ ਘੁਮਾ ਲਵੇ ,
ਸਾਨੂੰ ਪਤਾ ਕਿੱਦਾਂ ਉਹ ਸਮਾਂ ਨਿੱਕਲੇ,
ਤੇਰਿਆਂ ਬੁੱਲ੍ਹਾਂ ਦੇ ਵਿਚੋਂ ਨਾਂਹ ਨਿਕਲੇ ,
ਸਾਡੇ ਵਿਚੋਂ ਜਾਨ ਉਸੇ ਥਾਂ ਨਿਕਲੇ ,
ਮੇਰੇ ਲਿਖੇ ਸ਼ੇਅਰਾਂ ਨੂੰ ਤੂੰ ਪੜ੍ਹੀਂ ਖ਼ਤ ਵਾਂਗ ,
ਸ਼ਾਇਦ ਕਿਸੇ ਚੋਂ ਤੇਰਾ ਨਾਂ ਨਿਕਲੇ ,
ਤੇਰਿਆਂ ਬੁੱਲ੍ਹਾਂ ਦੇ ਵਿਚੋਂ ਨਾਂਹ ਨਿਕਲੇ ,
ਸਾਡੇ ਵਿਚੋਂ ਜਾਨ ਉਸੇ ਥਾਂ ਨਿਕਲੇ.......

Leave a Comment