ਤੇਰੇ ਹੱਥਾਂ ਤੇ ਬਣੀ ਹੋਈ ਲਕੀਰ ਹਾਂ ਮੈਂ,
ਤੇਰੇ ਪੈਰਾਂ ਵਿਚ ਜੋ ਪਈ ਹੈ ਉਹ ਜ਼ੰਜੀਰ ਹਾਂ ਮੈਂ,
ਪੂਰਾ ਕਰਦੇ ਕਰਦੇ ਜਿਸ ਨੂੰ ਤੂੰ ਅਧੂਰਾ ਛੱਡ ਦਿੱਤਾ,
ਤੇਰੇ ਹੱਥਾਂ ਦੀ ਬਣੀ ਹੋਈ ਉਹ ਤਸਵੀਰ ਹਾਂ ਮੈਂ,
ਇੱਕ ਤੇਰੇ ਬਿਨਾਂ ਹੋਰ ਸਾਰਾ ਕੁਝ ਹੈ ਮੇਰੇ ਕੋਲ,
ਪਰ ਹੁਣ ਤੇਰੇ ਲਈ ਸਿਰਫ ਮਿੱਟੀ ਦਾ ਇੱਕ ਸ਼ਰੀਰ ਹਾਂ ਮੈ,
ਸਿਰਫ ਇੱਕ ਹੀ ਚੀਜ਼ ਦੀ ਕਮੀ ਹੈ ਜ਼ਿੰਦਗੀ ਵਿਚ,
ਹਾਂ ਪਿਆਰ ਦੇ ਮਾਮਲੇ ਦੇ ਵਿਚ ਇੱਕ ਫਕੀਰ ਹਾਂ ਮੈਂ...