ਜਦੋਂ ਦੇ ਵੱਖ ਹੋਏ ਆਪਾਂ ਤੂੰ ਜਦੋਂ ਦੀ ਖਿੱਚ ਦਿੱਤੀ ਲਕੀਰ ਨੀ,
ਰੂਹ ਤਾਂ ਉਸੇ ਦਿਨ ਮਰਗੀ ਸੀ ਲਾਸ਼ ਰਹਿ ਗਿਆ ਸ਼ਰੀਰ ਨੀ,
ਸਾਰੇ ਸੁਪਨੇ ਟੁੱਟ ਚਲੇ ਮੇਰੇ ਉਮੀਦਾਂ ਰਹਿ ਗਈਆਂ ਅਧੂਰੀਆਂ,
ਕਿਸਮਤ ਪੇਗੀ ਪੁੱਠੀ ਮੇਰੀ ਆਖਿਰ ਧੋਖਾ ਦੇਗੀ ਤਕਦੀਰ ਨੀ,
ਜਦੋ ਦਾ ਕੀਤਾ ਤੂੰ ਏ ਕਹਿਰ ਸਾਡੇ ਨਾਲ ਪੱਲੇ ਕੱਖ ਨਾ ਰਿਹਾ,
ਤੇਰੇ ਦਰਦ ਸਾਡੀ ਝੋਲੀ ਅਸੀਂ ਹੋ ਚੱਲੇ ਰਾਹ ਜਾਂਦੇ ਫਕੀਰ ਨੀ...
You May Also Like





