ਤੂ ਮੁੜਿਆ ਨਾ ਤੱਕੀਆਂ ਅਸੀਂ ਰਾਹਵਾਂ ਸੱਜਣਾ,
ਸੋਚੇਆ ਪਿਆਰ ਤੇਰੇ ਨਾਲ ਜਨਮਾਂ ਦਾ ਪਾਵਾਂ ਸੱਜਣਾ,
ਤੈਨੂ ਲੱਭਿਆ ਬੜਾ ਪਰ ਤੂ ਲੱਭਿਆ ਨੀ ਕਿਤੇ ,
ਜਿਥੇ ਮਿਲਦੇ ਸੀ ਫੋਲੀਆਂ ਓਹ ਥਾਵਾਂ ਸੱਜਣਾ ,
ਫੇਰ ਲੱਗਿਆ ਪਤਾ ਕਿ ਤੁਸੀਂ ਸਾਥੋਂ ਵਖ ਹੋ ਗਏ ,
ਜੀ ਕੀਤਾ ਦੁਨਿਆ ਨੂ ਛੱਡ ਜਾਵਾ ਸੱਜਣਾ ,
ਅੱਜ ਵਖ ਹੋ ਕੇ ਹੱਥੀ ਤੁਸੀਂ ਵੱਡ ਦੇ ਓ ਜੜਾਂ ,
ਓਨ੍ਹੀ ਹੱਥੀ ਕਦੇ ਕੀਤੀਆਂ ਸੀ ਛਾਵਾਂ ਸੱਜਣਾ ,
ਸੰਗ ਨਵੇਆਂ ਦੇ ਰਲ ਤੁਸੀਂ ਭੁੱਲ ਗਏ ਓ ਸਾਨੂ ,
ਕਰੂੰ ਕੋਸ਼ਿਸ਼ ਕਿ ਮੈਂ ਵੀ ਭੁੱਲ ਜਾਵਾਂ ਸੱਜਣਾ......