ਸੁਰਮਾ ਅੱਖ ਚਮਕਾਉਂਦਾ ਏ
ਤਾਈਓਂ ਹਰ ਕੋਈ ਪਾਉਂਦਾ ਏ
ਤਾਈ ਬਿਮਾਰ ਪੈ ਹੈ ਜਾਂਦੀ
ਜਦ ਕੋਈ ਪ੍ਰੋਉਣਾ ਆਉਂਦਾ ਏ

ਪਾਕਿਸਤਾਨ ਅੜੀਆਂ ਹੈ ਕਰਦਾ
ਪਰ ਹਿੰਦੋਸਤਾਨ ਸਮਝੋਂਦਾ ਏ
ਨਿੱਕਾ ਕਾਕਾ ਹੈ ਖੁਸ਼ਦਿਲ ਮੇਰਾ
ਵੱਡਾ ਬਹੁਤ ਸਤਾਉਂਦਾ ਏ

ਚਰੀ ਕਰੜੀ ਨਾ ਟੋਕਾ ਕੁਤਰੇ
ਬਾਪੂ ਰੇਤੀ ਰੋਜ ਹੀ ਲਾਉਂਦਾ ਏ
ਦੁਨੀਆ ਸਟੇਸ਼ਨ ਇਕ ਬਰਾਬਰ
ਕੋਈ ਜਾਂਦਾ ਤੇ ਕੋਈ ਆਉਂਦਾ ਏ

ਸਾਰਾ ਪਿੰਡ ਹੀ ਵੇਖਣ ਆਇਆ
ਬਾਜ਼ੀਗਰ ਬਾਜ਼ੀ ਪਾਂਉਂਦਾ ਏ
ਸਾਹਿਤ ਚ ਕਈਆਂ ਪਰਚਮ ਗੱਡੇ
ਨਾ ਪਾਤਰ ਦਾ ਅੱਗੇ ਆਉਂਦਾ ਏ

ਦਿਲ ਦਾ ਦੁਖੜਾ ਲਿਖਿਆ ਜਾਵੇ
ਜਦ ਦਰਦੀ ਕਲਮ ਉਠਾਉਂਦਾ ਏ

Leave a Comment