ਜੇ ਮਾਹੀਆ ਤੂੰ ਸ਼ਹਿਰ ਗਿਉ ___
ਇਕ ਰੀਝ ਪੁਗਾ ਦੇ ਮੇਰੀ
ਵੇ ਸੂਟ ਮੇਰਾ ਹੈ ਪੂਰਾ ਟੋਹਰੀ ______
ਚੁੰਨੀ ਹੈ ਨਹੀਂ ਭਾਰੀ
ਜੁੱਤੀ ਕਰਦੀ ਚੂ ਚੂ ਚੂ ਚੂ _____
ਹੁਸਨ ਦੀ ਭਰੀ ਪਟਾਰੀ
ਵੇ ਇੱਕੋ ਕਮੀ ਜੋ ਨਿੱਤ ਨਿੱਤ ਰੜਕੇ __
ਜਾਂਦੀ ਨਹੀ ਸਹਾਰੀ
ਸੋਹਣਿਆ .... ਰਾਂਝਣਾ ..... ਹੀਰਿਆ....
ਸੋਹਣਿਆ ਲੈ ਆਈ ਵੇ_____
ਇਕ ਸਿਰ ਕਢਵੀਂ ਫੁਲਕਾਰੀ
ਸੋਹਣਿਆ ਲੈ ਆਈ ਵੇ_____
ਇਕ ਸਿਰ ਕਢਵੀਂ ਫੁਲਕਾਰੀ !