ਕੌਮਾਂ ਜਿਉਂਦੀਆਂ ਸਦਾ ਕੁਰਬਾਨੀਆਂ ਤੇ, ਅਣਖ ਮਰੇ ਤੇ ਕੌਮ ਹੈ ਮਰ ਜਾਂਦੀ ।
ਓਸ ਕੌਮ ਨੂੰ ਸਦਾ ਇਤਿਹਾਸ ਪੁੱਜੇ, ਬਿਪਤਾ ਹੱਸ ਕੇ ਕੌਮ ਜੋ ਜਰ ਜਾਂਦੀ ।
ਸਿਰ ਦੇ ਕੇ ਸਰਦਾਰ ਕਹਾਏ ਆਪਾਂ, ਤਾਹੀਉਂ ਸਿਰੀ ਦਸਤਾਰਾਂ ਸੋਂਹਦੀਆਂ ਨੇ ।
ਤਾਹੀਉਂ ਅਸਾਂ ਨੂੰ ਸਿੰਘ ਹੈ ਕਿਹਾ ਜਾਂਦਾ, ਤਾਹੀਉਂ ਅਸਾਂ ਤੋਂ ਮੌਤ ਹੈ ਡਰ ਜਾਂਦੀ ।
ਝੁਕਣ ਲਈ ਨਹੀ ਅੱਖੀਆਂ ਸਿੱਖ ਦੀਆਂ, ਇਹ ਤਾਂ ਬਣੀਆਂ ਨੇ ਸ਼ਹੀਦੀ ਖੁਮਾਰੀਆਂ ਲਈ ।
ਦੋਹਾਂ ਗੱਲਾਂ ਲਈ ਸਿੱਖ ਦਾ ਸੀਸ ਬਣਿਆ, ਜਾਂ ਆਰੀਆਂ ਲਈ ਜਾਂ ਸਰਦਾਰੀਆਂ ਲਈ

Leave a Comment