ਇੱਕ ਸਾਹ ਵਿੱਚ ਸਮੁੰਦਰ ਬੇਵਫਾਈਆਂ ਦਾ ਪਾਰ ਨੀ ਹੁੰਦਾ,
ਕੀਤੀ ਏ ਸੱਚੀ ਮੁੱਹਬਤ ਇੱਕੋ ਦਮ ਤੈਨੂੰ ਵਿਸਾਰ ਨੀ ਹੁੰਦਾ,
ਸਣੇ ਸੂਦ ਮੋੜਾਂਗੇ ਕਿਸ਼ਤਾਂ ਤੇਰੇ ਕੀਤੇ ਝੂਠੇ ਪਿਆਰ ਦੀਆਂ,
ਥੋਕ ਵਿੱਚ ਹੁਣ ਸਾਥੋਂ ਵੀ ਬੇਕਦਰਾ ਇਸ਼ਕ ਵਪਾਰ ਨੀ ਹੁੰਦਾ,

ਕਿੰਨੀਆ ਠੋਕਰਾਂ ਖਾਦੀਆਂ ਥਾਂ ਥਾਂ ਤੂੰ ਪੱਥਰ ਰੱਖੇ ਰਾਹਾਂ 'ਚ,
ਸਰੇਆਮ ਕਰਾਂਗੇ ਸਭ ਪਿੱਠ ਤੇ ਤੇਰੇ ਇੱਕ ਵੀ ਵਾਰ ਨੀ ਹੁੰਦਾ,
ਹਿਸਾਬ ਕਰਾਂਗੇ ਇੱਕ ਇੱਕ ਚੋਟ ਦਾ ਚਲਦੇ ਤੂੰ ਸਾਹ ਰੱਖੀਂ,
ਰੱਬ ਕਰੂ ਖੈਰ ਉਦੋ ਤੱਕ ਅਰਥੀ ਤੇ ਮੈਂ ਵੀ ਸਵਾਰ ਨੀ ਹੁੰਦਾ...

Leave a Comment