ਸਤਿਗੁਰੂ ਤੇਰੀ ਓਟ
ਸਤਿਗੁਰੂ ਤੇਰੀ ਓਟ ਦਾਤਿਆ ਸਤਿਗੁਰੂ ਤੇਰੀ ਓਟ,
ਤੇਰੀ ਰਜ਼ਾ ਵਿਚ ਰਹਿਣ ਵਾਲੇ ਨੂੰ ਆਵੇ ਨਾ ਕੋਈ ਤੋਟ...
ਬੜੇ ਸਿਆਣੇ ਦੁਕਾਨਦਾਰ ਵੀ ਗ੍ਰਾਹਕ ਦਾ ਉੱਲੂ ਖਿੱਚਣ ਲਈ,
ਮਾੜਾ ਮਾਲ ਵੇਚਣ ਲਈ ੳੱਪਰ ਕਰ ਦੇਣ ਭਾਰੀ ਛੋਟ..
ਕਮਲੀਆਂ ਹੋਈਆਂ ਫਿਰਨ ਮਾਵਾਂ ਮਨ ਨੂੰ ਕੁੱਝ ਨਾ ਭਾਵੇ,
ਆਈ ਹਨ੍ਹੇਰੀ ਆਲ੍ਹਣੇ ਵਿਚੋਂ ਡਿੱਗੇ ਜਿਨ੍ਹਾਂ ਦੇ ਬੋਟ...
ਬਹੁਤ ਕਮਾਊ ਨਿਕਲੇ ਕਾਕੇ ਕੱਲ੍ਹ ਨੰਬਰਦਾਰ ਸੀ ਕਹਿੰਦਾ,
ਐਨ.ਆਰ.ਆਈ. ਹੁਣ ਫੋਰਨ ਦੇ ਜੋ ਪੀਂਦੇ ਸੀ ਭੰਗ ਘੋਟ...
ਖੂਨ ਪਸੀਨਾ ਭੁੱਖਾ ਮਰਦਾ ਬੇਰੁਜਗਾਰੀ ਰੱਜ ਕੇ ਜੀਵੇ,
ਆਪੇ ਹੀ ਉਹ ਕਤਲ ਹੋ ਜਾਂਦੀ ਨਾ ਸੰਭਾਲੇ ਜਾਣ ਜਦ ਨੋਟ...
ਇਕ ਤਰਫ਼ੇ ਹੋਣ ਫੈਂਸਲੇ ਸਵਿਧਾਨ ਦੀ ਕੋਈ ਨਾ ਮੰਨੇ,
ਖਾਪ ਪੰਚਾਇਤਾਂ ਲੱਗਣ ਨਾ ਸਾਂਝੀ ਰਹਿ ਗਈ ਹੁਣ ਕੋਟ...
ਹਾਲੇ ਤੱਕ ਵੀ ਦਰਦ ਸਤਾਵੇ ਵਰ੍ਹੇ ਤੱਕ ਨੇ ਬੀਤ ਗਏ,
ਜਵਾਨੀ ਵੇਲੇ ਖਾਧੀ "ਦਰਦੀ" ਦਿਲ 'ਤੇ ਲੱਗੀ ਚੋਟ...

Leave a Comment