ਸਾਡੇ ਵੱਲ ਉਹਨਾਂ ਐਸਾ ਤੱਕਿਆ, ਸਾਨੂੰ ਇਸ਼ਕ਼ ਦੀ ਚਿਣਗ ਜਗਾ ਦਿੱਤੀ ,
ਸਾਡੇ ਮਾਰੂਥਲ ਜੇਹੇ ਦਿਲ ਵਿਚ, #ਇਸ਼ਕ ਦੀ ਨਹਿਰ ਵਹਾ ਦਿੱਤੀ.
ਫਿਰ ਸਾਥੋਂ ਵੀ ਰਹਿ ਨਾ ਹੋਇਆ, ਅਸੀਂ ਸਭ ਦਿਲ ਦੀ ਆਖ ਸੁਣਾ ਦਿੱਤੀ,
ਉਹ ਕਹਿੰਦੇ ਛੱਡ ਤੂੰ ਭੋਲੇਪਨ ਵਿਚ ਐਂਵੇ, ਆਪਣੇ ਦਿਲ ਤੇ ਲਾ ਲਈਏ,
ਸਾਡੇ ਲੇਖਾਂ ਵਿਚ ਇੰਝ ਲਿਖਿਆ ਏ, ਕਿਉਂ ਕਿਸੇ ਹੋਰ ਨੂੰ ਦੋਸ਼ ਦੇਈਏ,
ਜਿਸ ਚੀਜ਼ ਤੇ ਸਾਡਾ ਹੱਕ ਹੀ ਨਹੀਂ, ਫਿਰ ਕਾਹਤੋਂ ਓਹਨੂੰ ਆਪਣੀ ਕਹੀਏ...

Leave a Comment