ਸਾਇਕਲ ਤੇ ਵੱਢ ਕੇ ਮੈਂ ਪੱਠੇ ਲਿਆਵਾਂ,
ਤਾਂ ਕਿਤੇ ਬੇਬੇ ਦਿੰਦੀ ਚਾਹ ਨੀ,
ਭੱਜ ਕੇ ਤਿਆਰ ਹੋਵਾਂ,ਕਾਹਲ਼ੀ ਬੱਸ ਫੜ੍ਹਨੇ ਨੂੰ,
ਸਾਇਕਲ ਚਲਾਵਾਂ ਵਾਹੋ ਦਾਹ ਨੀ,
8 ਘੰਟੇ ਹੱਡ ਤੋੜਵੀਂ ਕਮਾਈ ਕਰ,
ਮਸਾਂ ਚਾਰ ਛਿਲੱੜਾਂ ਨੂੰ ਬੋਚੀ ਦਾ,
ਆਸ਼ਿਕੀ,ਇਸ਼ਕ ਬੜੇ ਦੂਰ ਦੀਆਂ ਗੱਲਾਂ,
ਸਾਡਾ ਮੁੱਖ ਮਸਲਾ ਏ ਬੱਸ ਰੋਟੀ ਦਾ...

Leave a Comment