ਜੇ ਉਹ ਵੀ ਸਾਨੂੰ ਦਿਲ ਤੋਂ ਪਿਆਰ ਕਰਦੀ....ਗੱਲ ਤਾਂ ਬਣਦੀ
ਰੋਜ ਰੁੱਸਦੀ...ਰੋਜ ਲੜਦੀ.....ਗੱਲ ਤਾਂ ਬਣਦੀ
ਹੋ ਬੇ-ਪਰਵਾਹ ਦੁਨੀਆਂ ਮੂਹਰੇ ਹੱਥ ਮੇਰਾ ਫੜਦੀ..ਗੱਲ ਤਾਂ ਬਣਦੀ
ਜਦ ਮੋੜ ਲਿਆ ਸੀ ਮੂੰਹ ਰੱਬ ਨੇ ਵੀ..ਜੇ ਉਹ ਮੇਰੇ ਨਾਲ ਖੜਦੀ..ਗੱਲ ਤਾਂ ਬਣਦੀ
ਜੇ ਮੇਰੀ ਯਾਦ ਵੀ ਉਹਦੇ ਦਿਲ ਦੀ ਗਰਾਰੀ ਚ ਅੜਦੀ...ਗੱਲ ਤਾਂ ਬਣਦੀ
ਜੇ ਉਹ ਦੁਨੀਆ ਦੀਆਂ ਬਣਾਈਆ ਰਸਮਾਂ ਤੋਂ ਨਾ ਡਰਦੀ ..ਗੱਲ ਤਾਂ ਬਣਦੀ
ਜੇ ਮੇਰੀ ਹਾਲਤ ਦੇਖ ਕੇ ਉਹਦੀ ਅੱਖ ਭਰਦੀ, ਸੱਚੀ ਯਾਰੋ,,, ਗੱਲ ਤਾਂ ਬਣਦੀ