ਨਾਂ ਦੌਲਤ, ਨਾਂ ਸ਼ੌਹਰਤ, ਨਾਂ ਅਦਾਵਾਂ ਨਾਲ,
ਬੰਦਾ ਆਖਰ ਸਜਦਾ ਚਾਰ ਭਰਾਂਵਾਂ ਨਾਲ।
ਨਾਂ ਪਹਿਲਾਂ ਕਦੇ ਪੁੱਗੀ , ਨਾਂ ਹੁਣ ਪੁੱਗਣੀ ਏ,
ਅਣਭੋਲ ਚਿੜੀ ਦੀ ਸਾਂਝ ਕਾਲਿਆਂ ਕਾਂਵਾਂ ਨਾਲ।
ਹੈਂਕੜ ਜੋ ਹਥਿਆਰਾਂ ਦੇ ਨਾਲ ਮਰਦੀ ਨਾਂ,
...ਆਖਰ ਨੂੰ ਮਰ ਜਾਣੀ ਬਦ-ਦੁਆਂਵਾਂ ਨਾਲ।
ਸੱਚੈ ਮਨ ਨਾਲ ਪਿਆਰ ਦੀ ਜੋਤ ਜਗਾਈ ਜੋ,
ਬੁਝ ਨਹੀਂ ਸਕਦੀ ਝੱਖੜ ਤੇਜ਼ ਹਵਾਵਾਂ ਨਾਲ....