ਲਾ ਕੇ ਬਹਿੰਦਾਂ ਕਿਉਂ ਨਹੀਂ ਤੂੰ ਅਪਣੀ ਕਚਹਿਰੀ ੳਏ ਰੱਬਾ,
ਦੁਨੀਆਂ ਤੇ ਲੋਕੀ ਪਾਪ ਨੇ ਕਮਾਉਂਦੇ ਚਾਰ ਚੁਫ਼ੇਰੀ ਉਏ ਰੱਬਾ,
ਧਰਤੀ ਤੇ ਹੁੰਦਾ ਜ਼ੁਲਮ ਦੇਖ ਤੇਰਾ ਕਲੇਜਾ ਡੋਲਦਾ ਕਿਉਂ ਨਹੀਂ,
ਜੇ ਤੱਕੜੀ ਹੈ ਤੇਰੇ ਹੱਥ ਚ ਫੇਰ ਤੇਰਾਂ ਤੇਰਾਂ ਤੋਲਦਾ ਕਿਉਂ ਨਹੀਂ...
...................................................................
ਕੋਈ ਨਿੱਤ ਰੰਗ ਬਿਰੰਗੇ ਪਾਉਂਦਾ ਕੋਈ ਟਾਕੀਆਂ ਲਾ ਕੇ ਸਾਰ ਲੈਂਦਾ,
ਕਿਸੇ ਕੋਲ ਖਾਣ ਦੀ ਫੁਰਸਤ ਨੀ ਕੋਈ ਭੁੱਖਾ ਸੋ ਰਾਤ ਗੁਜਾਰ ਲੈਂਦਾ,
ਕੋਈ ਔਲਾਦ ਨੂੰ ਤਰਸਦਾ ਰਹਿੰਦਾ ਕੋਈ ਧੀਆਂ ਕੁੱਖਾਂ ਚ ਮਾਰ ਲੈਂਦਾ,
ਕਿਉਂ ਚੁੱਪ ਚਾਪ ਤੂੰ ਸਭ ਵੇਖ ਰਿਹਾ ਅੰਦਰੋ ਬੋਲਦਾ ਕਿਉਂ ਨਹੀਂ,
ਜੇ ਤੱਕੜੀ ਹੈ ਤੇਰੇ ਹੱਥ ਚ,ਫੇਰ ਤੇਰਾਂ ਤੇਰਾਂ ਤੋਲਦਾ ਕਿਉਂ ਨਹੀਂ...
.................................................................
ਤਕੜਾ ਮਾੜੇ ਨੂੰ ਜੀਣ ਨੀ ਦਿੰਦਾ,ਅਮੀਰ ਗਰੀਬ ਨੂੰ ਹੈ ਖਾ ਰਿਹਾ,
ਬੇਇਮਾਨ ਇਮਾਨਦਾਰ ਨੂੰ ਤੰਗ ਕਰਦਾ,ਝੂਠ ਸੱਚ ਨੂੰ ਤਪਾ ਰਿਹਾ,
ਇਨਸਾਨ ਇਨਸਾਨ ਨੂੰ ਨੀ ਸਮਝਦਾ, ਪੱਥਰਾ ਚੋ ਤੈੰਨੂ ਪਾ ਰਿਹਾ,
ਹੈ ਤੂੰ ਦਿਲਾਂ ਅੰਦਰ ਫੇਰ ਤੈੰਨੂ ਅੰਦਰ ਕੋਈ ਟੋਲਦਾ ਕਿਉਂ ਨਹੀ,
ਜੇ ਤੱਕੜੀ ਹੈ ਤੇਰੇ ਹੱਥ ਚ,ਫੇਰ ਤੇਰਾਂ ਤੇਰਾਂ ਤੋਲਦਾ ਕਿਉਂ ਨਹੀਂ...
..................................................................
ਵਾਹੀ ਯੋਗ ਜਮੀਨ ਨੱਪ ਲਈ ਰੱਬ ਬਣ ਝੂਠੇ ਪਾਖੰਡੀ ਡੇਰਿਆਂ ਨੇ,
ਸੋਨੇ ਦੀ ਚਿੜੀ ਨੂੰ ਲੁੱਟ ਲਿਆ ਮੇਰੇ ਦੇਸ ਦੇ ਲੀਡਰ ਲੁਟੇਰੀਆਂ ਨੇ,
ਨੋਜਵਾਨਾਂ ਨੂੰ ਪਾਤਾ ਪੁੱਠੇ ਰਾਹ ਨਸ਼ੇ ਵੰਡ ਬਣ ਭਗਤ ਤੇਰਿਆਂ ਨੇ,
ਇੰਨਾਂ ਸਭ ਪਾਸੇ ਜਹਿਰ ਘੋਲਿਆ ਅੰਮਰਿਤ ਤੂੰ ਘੋਲਦਾ ਕਿਉਂ ਨਹੀਂ,
ਜੇ ਤੱਕੜੀ ਹੈ ਤੇਰੇ ਹੱਥ ਚ, ਫੇਰ ਤੇਰਾਂ ਤੇਰਾਂ ਤੋਲਦਾ ਕਿਉਂ ਨਹੀਂ...
..................................................................
ਤੇਰੇ ਨਾਂ ਤੇ ਜੋ ਲੁੱਟਦੇ ਪੁੱਛਦਾ ਕਿਉਂ ਨਹੀਂ ਧਰਮ ਦੇ ਠੇਕੇਦਾਰਾਂ ਨੂੰ,
ਰਾਖੀ ਦੀ ਥਾਂ ਜੋ ਲੁੱਟਦੇ ਪੁੱਛਦਾ ਕਿਉਂ ਨਹੀ ਉਨਾਂ ਪਹਿਰੇਦਾਰਾਂ ਨੂੰ,
ਵਿਕਾਸ ਦੇ ਨਾਂ ਤੇ ਜੋ ਲੁੱਟਣ ਪੁੱਛਦਾ ਕਿਉਂ ਨਹੀ ਉਨਾਂ ਸਰਕਾਰਾਂ ਨੂੰ,
ਜੋ ਕਿਸਮਤ ਬਣਗੇ ਸਭ ਦੀ ਉਨਾਂ ਦੇ ਚਿੱਠੇ ਫਰੋਲਦਾ ਕਿਉਂ ਨਹੀਂ,
ਜੇ ਤੱਕੜੀ ਹੈ ਤੇਰੇ ਹੱਥ ਚ, ਫੇਰ ਤੇਰਾਂ ਤੇਰਾਂ ਤੋਲਦਾ ਕਿਉਂ ਨਹੀਂ...
...................................................................
ਸੱਚ ਦੇ ਵਪਾਰੀ ਰੁਲਦੇ ਫਿਰਦੇ ਝੂਠੇ ਫਰੇਬੀ ਮੋਹਰੀ ਅਖਵਾਉਂਦੇ ਨੇ,
ਬੇਰੁਜ਼ਗਾਰ ਡਿਗਰੀਆਂ ਚੁੱਕੀ ਫਿਰਦੇ ਅੰਗੂਠਾਂ ਛਾਪ ਦੇਸ ਚਲਾਉਂਦੇ ਨੇ,
ਅਪਣੇ ਬੱਚੇ ਵਿਦੇਸ਼ੀ ਪੜਾਉਂਦੇ ਇੱਥੇ ਪੜਿਆਂ ਤੇ ਡਾਂਗ ਵਰਸਾਉਂਦੇ ਨੇ,
ਝੂਠ ਸੱਚ ਤੇ ਭਾਰੀ,ਤਰਕ ਤੇਰੇ ਕੋਲ ਸੱਚ ਦੇ ਮੋਲਦਾ ਕਿਉਂ ਨਹੀਂ,
ਜੇ ਤੱਕੜੀ ਹੈ ਤੇਰੇ ਹੱਥ ਚ,ਫੇਰ ਤੇਰਾਂ ਤੇਰਾਂ ਤੋਲਦਾ ਕਿਉਂ ਨਹੀਂ...
ਧਰਤੀ ਤੇ ਹੁੰਦਾ ਜ਼ੁਲਮ ਦੇਖ ਤੇਰਾ ਕਲੇਜਾ ਡੋਲਦਾ ਕਿਉਂ ਨਹੀਂ,
ਜੇ ਤੱਕੜੀ ਹੈ ਤੇਰੇ ਹੱਥ ਚ,ਫੇਰ ਤੇਰਾਂ ਤੇਰਾਂ ਤੋਲਦਾ ਕਿਉਂ ਨਹੀਂ...