ਰਾਹੀਆਂ ਨੁੰ ਜੋ ਧੁਪਾਂ ਤੋ ਬਚਾਉਂਦੇ ਰੱਬਾ ਉਨਾਂ ਰੁੱਖਾਂ ਨੂੰ ਸਲਾਮਤ ਰੱਖੀਂ
ਆਸਕਾਂ ਨੂੰ ਜੋ ਕਰਾਰ ਦਿੰਦੇ ਮਾਸੂਕਾਂ ਦੇ ਉਨਾਂ ਮੁਖਾਂ ਨੂੰ ਸਲਾਮਤ ਰੱਖੀਂ
ਘਰ ਦੀ ਜੋ ਰੌਣਕ ਹੁੰਦੇ ਖੁਸ ਰੱਖੀ ਉਨਾਂ ਰੱਬ ਵਰਗੇ ਮਾਪਿਆਂ ਨੂੰ
ਸਾਂਝ ਦਾ ਜੋ ਧੁਰਾ ਹੁੰਦੇ ਮਜਬੂਤ ਕਰੀ ਉਨਾਂ ਰਿਸ਼ਤੇ ਨਾਤਿਆਂ ਨੂੰ
ਧੀਆਂ ਨੂੰ ਜੋ ਜਨਮ ਦੇਂਦੀਆਂ ਉਨਾਂ ਕੁਖਾਂ ਨੂੰ ਸਲਾਮਤ ਰੱਖੀਂ
ਰਾਹੀਆਂ ਨੂੰ.......
ਕੋਈ ਆਂਚ ਨਾ ਆਵੇ ਸੱਜਣ ਦੇ ਘਰ ਜਾਂਦੀਆ ਰਾਹਵਾਂ ਨੂੰ
ਕੋਈ ਥਕਾਨ ਨਾ ਹੋਵੇ ਸੱਜਣ ਉਡੀਕਦੀਆਂ ਬਾਹਵਾਂ ਨੂੰ
ਪਿਆਰ ਚ ਕੀਤੇ ਕਸਮਾਂ ਵਾਦੇ, ਸੁੱਖੀਆਂ ਸੁਖਾਂ ਨੂੰ ਸਲਾਮਤ ਰੱਖੀਂ
ਰਾਹੀਆਂ ਨੂੰ.......
ਦੋ ਵਕਤ ਦੀ ਰੋਟੀ ਜਰੂਰ ਮਿਲੇ, ਭੁਖਾ ਕਿਸੇ ਨੂੰ ਸਲਾਈ ਨਾ
ਖੁਸ਼ੀ ਮਿਲੇ ਨਾ ਮਿਲੇ ਪਰ ਮੇਰੇਆ ਰੱਬਾ ਕਿਸੇ ਨੂੰ ਰੁਲਾਈ ਨਾ
ਆਪ ਭੁੱਖੇ ਰਹਿਕੇ ਕਿਸੇ ਨੂੰ ਰਜਾਉਣ ਉਨਾਂ ਭੁਖਾ ਨੂੰ ਸਲਾਮਤ ਰੱਖੀਂ
ਰਾਹੀਆਂ ਨੂੰ......
ਮਾਪਿਆਂ ਨੂੰ ਜੋ ਰੱਬ ਮੰਨਦੇ ਜਿਉਂਦੇ ਰੱਖੀ ਉਨਾਂ ਸਾਰੇ ਧੀ ਪੁੱਤਾਂ ਨੂੰ
ਧਿਆਨ ਚ ਰੱਖੀ ਸਰਦਾਰੀ ਲਈ ਪੱਗ ਨੂੰ ਇੱਜ਼ਤ ਲਈ ਦੋ ਗੁਤਾਂ ਨੂੰ
ਜਿੰਦਗੀ ਦੀ ਕਿਮਤੀ ਸੋਗਾਤ ਬਚਪਨ ਰੁਤਾਂ ਨੂੰ ਸਲਾਮਤ ਰੱਖੀਂ.....
ਰਾਹੀਆਂ ਨੁੰ ਜੋ ਧੁਪਾਂ ਤੋ ਬਚਾਉਂਦੇ ਰੱਬਾ ਉਨਾਂ ਰੁੱਖਾਂ ਨੂੰ ਸਲਾਮਤ ਰੱਖੀਂ
ਆਸਕਾਂ ਨੂੰ ਜੋ ਕਰਾਰ ਦਿੰਦੇ ਮਾਸੂਕਾਂ ਦੇ ਉਨਾਂ ਮੁਖਾਂ ਨੂੰ ਸਲਾਮਤ ਰੱਖੀਂ

Leave a Comment