ਫਸਲ ਬਿਨਾ ਨਾ ਕੋਈ ਹੀਲਾ,
ਪੁੱਤਾਂ ਵਰਗਾ ਇੱਕ ਇੱਕ ਤੀਲਾ|
ਤੇਰੇ ਹੱਥ ਵਿੱਚ ਸਾਡੇ ਸਾਹ ਨੇ,
ਕਰਜ਼ੇ ਸਿਰ ਤੇ ਚੜੇ ਪਏ ਨੇ |
ਲੱਖਾਂ ਹੀ ਕੰਮ ਅੜੇ ਪਏ ਨੇ,
ਤੇਰੇ ਹੱਥ ਹੈ ਕੁਦਰਤ ਸਾਰੀ |
ਸੁਣਿਐ ਕਿਧਰੇ ਗੜੇ ਪਏ ਨੇ,
ਸਿਰ ਤੇ ਹੋਰ ਨਾ ਕਰਜ਼ ਚੜਾਵੀਂ
ਸੁਣ ਲੈ ਤੂੰ ਰੱਬ ਪੈ ਜੁਗਾ ਯੱਬ,
ਕਣਕ ਪੱਕੀ ਤੇ ਮੀਂਹ ਨਾ ਪਾਵੀਂ !!!
You May Also Like





