ਸਾਡੇ ਬਾਰੇ ਤੂੰ ਕੁੜੀਏ ਰੱਖੀਂ ਨਾ ਭੁਲੇਖਾ,
ਅਸੀਂ ਸ਼ੌਂਕੀ ਸਰਦਾਰਾਂ ਦੇ ਸ਼ੌਂਕੀ ਕਾਕੇ ਨੀ,
ਇੱਕ ਡਰਦੇ ਸਿਰਫ਼ ਉੱਪਰ ਵਾਲੇ ਤੋਂ,
ਨਾ ਹੋਰ ਕਿਸੇ ਦੇ ਫ਼ਿਕਰ ਨਾ ਫ਼ਾਕੇ ਨੀ,
ਦੁੱਧ ਮੱਖ਼ਣਾਂ ਨਾਲ ਪਾਲੇ ਪੁੱਤ ਮਾਵਾਂ ਦੇ,
ਸ਼ਰੀਰ ਬਣਾਏ ਸਾਦੀਆਂ ਖ਼ੁਰਾਕਾਂ ਖਾ ਕੇ ਨੀ,
ਸ਼ਿਕਾਰੀ ਹੈਗੇ ਅਸੀਂ ਸੋਹਣੀਏ ਅੱਤ ਦੇ,
ਸਦਾ ਰੱਖਦੇ ਟੌਹਰ ਸ਼ੋਕੀਨੀ ਲਾਕੇ ਨੀ,
ਚਿੱਟਾ ਕੁੜਤਾ ਪਜਾਮਾ ਹੈਗਾ ਸ਼ਾਨ ਸਾਡੀ,
ਰੱਖਦੇ ਸਦਾ #BRANDED ਪਾਕੇ ਨੀ,
ਯਾਰ ਸਾਡੇ ਛੁਰੀਆਂ ਤਲਵਾਰਾਂ ਵਰਗੇ,
ਦਿਨ ਦਿਹਾੜੇ ਕਰਦੇ ਬੇਖ਼ੋਫ ਵਾਕੇ ਨੀ,
ਪਹਿਲਾਂ ਕਦੇ ਕਿਸੇ ਤੇ ਵਾਰ ਨੀ ਕਰਦੇ,
ਪਿੱਛੋਂ ਲਾ ਦੇਈਏ ਆਸ਼ਮਾਨੀ ਟਾਕੇ ਨੀ,
ਅਸੀਂ ਫੈਨ ਸਰਦਾਰ ਭਗਤ ਸਿੰਘ ਦੇ,
ਸ਼ੋਂਕ ਸੋਹਣੀਆਂ ਕੁੜੀਆਂ ਦੇ ਝਾਕੇ ਨੀ,
ਨਾ ਕਿਸੇ ਵਾਗੂੰ ਕਿਸੇ ਦੇ ਪਿੱਛੇ ਜਾਈਏ,
ਨਾ ਲਾਈਦੇ ਕਦੇ ਮੰਡੀਰਾ ਵਾਂਗ ਨਾਕੇ ਨੀ,
ਹੋਰ ਕਿਸੇ ਨਸ਼ੇ ਨੂੰ ਹੱਥ ਨਈਂਓ ਲਾਉਂਦੇ,
ਰਹਿੰਦੇ ਮਸਤ ਕਾਲੀ ਨਾਗਨੀ ਖਾਕੇ ਨੀ,
ਨਹਾ ਕੇ ਸਵੇਰੇ ਨਿੱਤ ਗੁਰਬਾਣੀ ਸੁਣ ਲੈਂਦੇ,
ਸ਼ਾਮ ਵੀ ਲੰਘ ਜਾਂਦੀ #ਚਮਕੀਲਾ ਗਾਕੇ ਨੀ,
ਰਹੀ ਬਚ ਕੇ ਤੂੰ ਅੱਲੜ੍ਹ ਮੁਟਿਆਰੇ ਨੀ,
ਸਿਖ਼ਰ ਦੁਪਹਿਰੇ ਮਾਰਦੇ ਦਿਲਾਂ ਤੇ ਡਾਕੇ ਨੀ,
ਹਰ ਥਾਂ ਪੰਜ਼ਾਬੀਆਂ ਦੇ ਨਾਂ ਦਾ ਸਿੱਕਾ ਚੱਲਦਾ,
ਜੇ ਨਹੀ ਯਕੀਨ ਦੇਖ ਲਈ ਥਾਂ ਥਾਂ ਜਾ ਕੇ ਨੀ ;) :)
You May Also Like





