#ਪੰਜਾਬ ਕਰਾਂ ਕੀ ਸਿਫਤ ਤੇਰੀ ਸ਼ਾਨਾਂ ਦੇ ਸਭ ਸਾਮਾਨ ਤੇਰੇ
ਜਲ ਪੋਣ ਤੇਰਾ ਹਰੇਆਲ ਤੇਰੀ  ਦਰਿਆ ਪਰਬਤ ਮੈਦਾਨ ਤੇਰੇ
ਵੱਸੇ ਰੱਸੇ ਘਰ ਬਾਰ ਤੇਰਾ ਜੀਵੇ ਜਾਗੇ ਪਰਿਵਾਰ ਤੇਰਾ
ਮੰਦਰ ਮਸਜਿਦ ਦਰਬਾਰ ਤੇਰਾ ਪੰਡਿਤ ਮੀਆਂ ਸਰਦਾਰ ਤੇਰਾ
ਲਵ ਕੁਸ਼ ਦੇ ਵਰਦੇ ਤੀਰ ਰਹੇ #ਮਹਾਭਾਰਤ ਦੇ ਘਮਸਾਨ ਰਹੇ
ਗੁਰੂ ਅਰਜਨ, ਤੇਗ ਬਹਾਦੁਰ ਜੀ  ਤੇਰੇ ਤੋਂ ਦਿੰਦੇ ਜਾਨ ਰਹੇ
ਬਾਬਾ ਨਾਨਕ, ਬਾਬਾ ਫ਼ਰੀਦ ਆਪਣੀ ਛਾਤੀ ਤੇ ਪਾਲੇ ਤੂੰ
ਦੁਨੀਆ ਨੂੰ ਚਾਨਣ ਦੇਣ ਲਈ ਕਈ ਰੌਸ਼ਨ ਦੀਵੇ ਬਾਲੇ ਤੂੰ
ਏ ਪੰਜਾਬ ਕਰਾਂ ਕੀ ਸਿਫਤ ਤੇਰੀ...

Leave a Comment