ਹੀਰ ਆਖਦੀ ਰਾਂਝਿਆ ਝੂਠ ਨਾਹੀਂ, ਪਾਈ ਜਾਵੇ ਮਹਿੰਗਾਈ ਧਮਾਲ ਅੱਜ ਕੱਲ੍ਹ।
ਸਰਦੇ-ਪੁਜਦਿਆਂ ਕੋਲ ਤਾਂ ਹੈ ਜਾਦੂ, ਸਾਡੇ ਲਈ ਤਾਂ ਪੈ ਗਿਆ ਕਾਲ ਅੱਜ ਕੱਲ੍ਹ।
ਦਰਿਆ ਪੈਸੇ ਦਾ ਉੱਛਲੇ ਅੰਬਾਨੀਆਂ ਕੋਲ, ਸਾਡੇ ਤੀਕ ਨਾ ਅੱਪੜੇ ਨਕਾਲ ਅੱਜ ਕੱਲ੍ਹ।
ਤੂੰ ਤਾਂ ਗਿੱਝਿਐਂ ਵੈਰੀਆ ਚੂਰੀਆਂ ਤੇ, ਧਰਨੀ ਔਖੀ ਹੈ ਡੰਗ ਦੀ ਦਾਲ ਅੱਜ ਕੱਲ੍ਹ.....