ਮੌਤ ਮੇਰੀ ਦਾ ਦਿਨ ਹੋਵੇ,  ਚਾਅ ਮਰਨ ਦਾ ਵੀ ਬੇਸ਼ਮਾਰ ਹੋਵੇ,
ਰੱਖਾਂ ਇੱਕ ਆਖਰੀ ਖਵਾਇਸ਼ ਭਾਵੇਂ ਮੌਤ ਸਰੇ ਬਾਜ਼ਾਰ ਹੋਵੇ,
ਇਸ ਤੋਂ ਵਧੀਆ ਕੀ ਮੌਤ ਹੋਵੇ, ਜੇ ਅੱਖਾਂ ਸਾਹਮਣੇ ਯਾਰ ਹੋਵੇ ,
ਤੱਕਦਾ ਨਾ ਥੱਕਾਂ ਆਪਣੇ ਯਾਰ ਨੂੰ, ਆਖਰੀ ਸਾਹ ਦਾ ਵੀ ਇੰਤਜ਼ਾਰ ਹੋਵੇ,
ਦੇਖ ਉਸ ਨੂੰ ਬੁੱਲੀਆਂ ਹੱਸਦੀਆਂ ਰਹਿਣ, ਉਸ ਦੇ ਨੈਣਾਂ ਚੋਂ ਤਿੱਖਾ ਜਿਹਾ ਵਾਰ ਹੋਵੇ ,
ਉਸ ਦੀਆਂ ਅੱਖਾਂ ਚੋ ਗੁੱਸਾ ਹਜ਼ਾਰ ਹੋਵੇ, ਪਰ ਮੇਰੇ ਨੈਣਾਂ 'ਚ ਪਿਆਰ ਹੀ ਪਿਆਰ  ਹੋਵੇ <3

Leave a Comment