ਗੱਲ ਤੇ ਅੱਜ ਵੀ ਹੋ ਜਾਂਦੀ ਏ,
ਪਰ ਗੱਲ ਤੇਰੀ ਚ ਹੁਣ ਪਿਆਰ ਨੀ ਹੈਗਾ।।
ਬੇਸ਼ੱਕ ਤੂੰ ਮੈਨੂੰ ਛੱਡਣਾ ਨੀ ਚਾਉਂਦਾ,
ਉਂਝ ਦਿਲ ਤੋਂ ਤੂੰ ਮੇਰੇ ਨਾਲ ਨੀ ਹੈਗਾ।।
ਬਹੁਤ ਗਲਤੀਆਂ ਹੋਈਆਂ ਮੈਥੋਂ,
ਪਰ ਗਲਤ ਮੈਂ ਹਰ ਵਾਰ ਨੀ ਹੈਗਾ।।
ਮੰਨਿਆ ਤੇਰਾ ਕੁਝ ਜਿਆਦਾ ਹੀ ਕਰਦਾ ਮੈਂ,
ਪਰ ਹਰ ਇੱਕ ਉੱਤੇ ਮੈਂ ਡੁੱਲ ਜਾਵਾ,
ਇੰਨਾ ਮੈਂ ਬੇਕਾਰ ਨੀ ਹੈਗਾ ।।

Leave a Comment