ਮੈਂ ਉਹਨਾਂ ਰਾਹਾਂ ਦਾ ਰਹੀ ਹਾਂ, ਜਿੱਥੇ ਸੁੰਨਾ ਚਾਰ ਚੁਫੇਰਾ ਏ,
ਮੈਨੂੰ ਤੁਰਨੇ ਨੂੰ ਹਿੰਮਤ ਹੈ ਚਾਹੀਦੀ, ਮੇਰੇ ਨਾਲ ਨਾ ਕੋਈ ਮੇਰਾ ਏ,
ਦੁੱਖ ਟੁੱਟਦੇ ਨਹੀ ਗਮ ਮੁੱਕਦੇ ਨਹੀ, ਡੇਰਾ ਹੰਝੂਆਂ ਨੇ ਅੱਖੀਆਂ 'ਚ ਲਾਇਆ ਏ,
ਉਹ ਲੱਭਦੇ ਨਹੀ ਪਤਾ ਦੱਸਦੇ ਨਹੀ, ਕਿੱਥੇ ਕੀਤਾ ਉਹਨਾਂ ਨੇ ਵਸੇਰਾ ਏ,
ਇਹ ਕਾਲੀ ਰਾਤ ਕਿਉਂ ਮੁੱਕਦੀ ਨਹੀਂ, ਕਿਉਂ ਨਾਂ ਹੁੰਦਾ ਪਿਆ ਸਵੇਰਾ ਏ,
ਧੜਕਣ ਰੁਕ ਚੱਲੀ ਮੈ ਮੁੱਕ ਚੱਲਾ, ਪਰ ਦਿੱਲ ਵਿਚ ਅਜੇ ਵੀ ਦਰਦ ਬਥੇਰਾ ਏ....
You May Also Like





