ਪੰਨੇ ਯਾਦਾ ਵਾਲੇ ਚੰਨਾ ਵੇ ਮੈ ਫੋਲਦੀ ਰਹੀ,
ਤੂ ਕੀ ਜਾਣੇ ਤੈਨੂ ਕਿਥੇ ਕਿਥੇ ਟੋਲਦੀ ਰਹੀ ,,

ਵਾਂਗ ਪਾਗਲਾ ਦੇ ਕੰਧਾ ਨਾਲ ਬੋਲਦੀ ਰਹੀ,
ਪਾਦੇ ਦੀਦ ਦੀ ਖੈਰਾਤ ਵੇ ਮੈ ਬੂਹੇ ਤੇ ਖੜੀ
ਤੂ ਕੀ ਜਾਣੇ ਤੈਨੂ ਕਿਥੇ ਕਿਥੇ ਟੋਲ ਦੀ ਰਹੀ ,,
ਪੰਨੇ ਯਾਦਾ ਵਾਲੇ ਚੰਨਾ ਵੇ ਮੈ ਫੋਲਦੀ ਰਹੀ,
ਤੂ ਕੀ ਜਾਣੇ ਤੈਨੂ ਕਿਥੇ ਕਿਥੇ ਟੋਲਦੀ ਰਹੀ ,,

ਤੈਨੂ ਨਾਲ ਫਰਿਸ਼ਤਿਆ ਦੇ ਤੋਲਦੀ ਰਹੀ,
ਗਲ ਦਿਲ ਵਾਲੀ ਤੇਰੇ ਗੋਲ ਮੋਲ ਹੀ ਰਹੀ
ਤੂ ਕੀ ਜਾਣੇ ਤੈਨੂ ਕਿਥੇ ਕਿਥੇ ਟੋਲ ਦੀ ਰਹੀ ,,
ਪੰਨੇ ਯਾਦਾ ਵਾਲੇ ਚੰਨਾ ਵੇ ਮੈ ਫੋਲਦੀ ਰਹੀ,
ਤੂ ਕੀ ਜਾਣੇ ਤੈਨੂ ਕਿਥੇ ਕਿਥੇ ਟੋਲਦੀ ਰਹੀ ,,

ਵੇ ਤੂ ਸੁਪਨੇ ਚ ਆਵੇ ਮੈ ਅਖਾ ਖੋਲਦੀ ਰਹੀ,
ਮੇਰਾ ਦਰਦ ਵੰਡੋਉਂਦੀ ਜੋ ਤੂ ਮੇਰੀ ਕ਼ਲਮ ਘੜੀ
ਤੂ ਕੀ ਜਾਣੇ ਤੈਨੂ ਕਿਥੇ ਕਿਥੇ ਟੋਲ ਦੀ ਰਹੀ ,,
ਪੰਨੇ ਯਾਦਾ ਵਾਲੇ ਚੰਨਾ ਵੇ ਮੈ ਫੋਲਦੀ ਰਹੀ,
ਤੂ ਕੀ ਜਾਣੇ ਤੈਨੂ ਕਿਥੇ ਕਿਥੇ ਟੋਲਦੀ ਰਹੀ ,,


ਤੇਰੇ ਲਾਰਿਆ ਚ ਜਿੰਦਗੀ ਨੂ ਰੋਲਦੀ ਰਹੀ ,
ਸਾਨੂ ਛਡ ਗਿਆ ਜਦੋ ਤੇਰੀ ਲੋਡ ਸੀ ਬੜੀ
ਤੂ ਕੀ ਜਾਣੇ ਤੈਨੂ ਕਿਥੇ ਕਿਥੇ ਟੋਲ ਦੀ ਰਹੀ ,,
ਪੰਨੇ ਯਾਦਾ ਵਾਲੇ ਚੰਨਾ ਵੇ ਮੈ ਫੋਲਦੀ ਰਹੀ,
ਤੂ ਕੀ ਜਾਣੇ ਤੈਨੂ ਕਿਥੇ ਕਿਥੇ ਟੋਲਦੀ ਰਹੀ ,,

ਹੋਇਆ ਕੀ ਜੇ ਤੈਨੂ ਸਾਡੀ ਲੋੜ ਨਾ ਰਹੀ
ਹੁਣ ਪ੍ਰੀਤ ਨੂ ਵੀ ਗਮਾ ਵਾਲੀ ਥੋੜ ਨਾ ਰਹੀ
ਤੂ ਕੀ ਜਾਣੇ ਤੈਨੂ ਕਿਥੇ ਕਿਥੇ ਟੋਲ ਦੀ ਰਹੀ ,,
ਪੰਨੇ ਯਾਦਾ ਵਾਲੇ ਚੰਨਾ ਵੇ ਮੈ ਫੋਲਦੀ ਰਹੀ,
ਤੂ ਕੀ ਜਾਣੇ ਤੈਨੂ ਕਿਥੇ ਕਿਥੇ ਟੋਲਦੀ ਰਹੀ ,,

ਤੂ ਦਿਲ ਪਥਰ ਬਣਾਇਆ ਮੈ ਵੀ ਮੋਮ ਨਾ ਰਹੀ
ਓਡੀਕਾ ਤੇਰੀਆ 'ਚ ਮੋਤ ਨੂ ਵੀ ਮੋੜ ਦੀ ਰਹੀ
ਤੂ ਕੀ ਜਾਣੇ ਤੈਨੂ ਕਿਥੇ ਕਿਥੇ ਟੋਲ ਦੀ ਰਹੀ ,
ਪੰਨੇ ਯਾਦਾ ਵਾਲੇ ਚੰਨਾ ਵੇ ਮੈ ਫੋਲਦੀ ਰਹੀ,
ਤੂ ਕੀ ਜਾਣੇ ਤੈਨੂ ਕਿਥੇ ਕਿਥੇ ਟੋਲਦੀ ਰਹੀ ,,

ਤੇਰੀ ਖੁਸੀ ਲਈ ਮੈ ਦੋਵੇ ਹਥ ਜੋੜ ਦੀ ਰਹੀ
ਨੈਣ ਲਾਉਂਦੇ ਰਹੇ ਮੇਰੇ ਚੰਨਾ ਸਾਉਣ ਦੀ ਝੜੀ
ਤੂ ਕੀ ਜਾਣੇ ਤੈਨੂ ਕਿਥੇ ਕਿਥੇ ਟੋਲ ਦੀ ਰਹੀ ,,
ਪੰਨੇ ਯਾਦਾ ਵਾਲੇ ਚੰਨਾ ਵੇ ਮੈ ਫੋਲਦੀ ਰਹੀ,
ਤੂ ਕੀ ਜਾਣੇ ਤੈਨੂ ਕਿਥੇ ਕਿਥੇ ਟੋਲਦੀ ਰਹੀ ,,

Leave a Comment