ਉਹੀ ਵੈਰੀ ਬਣ ਗਏ ਨੇ ਜੋ ਵਾਹ ਵਾਹ ਕਰਦੇ ਸੀ,
ਹੁਣ ਪਿੱਠ ਵਾਰ ਨੇ ਕਰਦੇ ਜੋ ਯਾਰੀ ਦਾ ਦਮ ਭਰਦੇ ਸੀ..
ਫਰਕ ਕੀ ਆਪਣਿਆ ਤੇ ਗੈਰਾਂ ਵਿਚ,
ਲੋਕ ਮਖੌਟੇ ਪਾ ਪਾ ਮਹਿਫਿਲ ਦੇ ਵਿਚ ਵੜਦੇ ਸੀ..
ਬੇਕਦਰਾਂ ਨਾਲ ਲਾਈਆਂ ਆਖਿਰ ਮਹਿੰਗੀਆਂ ਪੈ ਗਈਆਂ,
ਉਹੀ ਜੜਾਂ ਨੂੰ ਵੱਢਦੇ ਰਹੇ, ਜਿਨਾ ਲਈ ਲੋਕਾਂ ਨਾਲ ਲੜਦੇ ਸੀ..!!