ਜਦੋਂ ਨਬਜ਼ ਰੁੱਕੇ ਕਿਸੇ ਪੱਤੇ ਦੀ,
ਜਦੋਂ ਬਣੇ ਕਲੋਨੀ ਖੱਤੇ ਦੀ,
ਜਦੋਂ ਚੜੀ ਜਵਾਨੀ ਢੇਰ ਹੁੰਦੀ,
ਜਦੋਂ ਟੀਕਿਆ ਨਾਲ ਸ਼ੁਰੂ ਸਵੇਰ ਹੁੰਦੀ,
ਜਦੋਂ ਆਖੇ ਕਲਮ ਪਟਵਾਰੀ ਦੀ,
ਤਕਸੀਮ ਕਰਵਾ ਲਉ ਸਾਰੀ ਦੀ,
ਜਦੋ ਵੱਡਾ ਪੋਤਾ ਦਾਦੇ ਨੂੰ,
ਵਸੀਅਤ ਦੀ ਯਾਦ ਦਵਾਉਂਦਾ ਏ,
ਉਦੋ ਤਰਸ 'ਪੰਜਾਬ' ਤੇ ਆਉਦਾ ਏ.....
You May Also Like





