ਗੌਰ ਫਰਮਾਓ ਸਾਰੇ ਜਾਨੇ ਬਈ...
ਜੁੱਤੀ ਪਾਉਣ ਲੱਗੇ ਪਹਿਲਾਂ ਦੇਖ ਲਈਏ ਝਾੜ ਕੇ,
ਪੰਚਾਇਤ ਵਿਚ ਗੱਲ ਸਦਾ ਕਰੀਏ ਵਿਚਾਰ ਕੇ
ਸੋਚ ਤੇ ਸਮਝ ਕੇ ਹੀ ਫੈਂਸਲਾ ਸੁਣਾਈ ਦਾ,
ਦਿੱਤਾ ਹੋਵੇ ਟਾਈਮ ਤਾਂ ਵਕਤ ਸਿਰ ਜਾਈਏ ਜੀ
ਪ੍ਰਾਹੁਣੇ ਜਾ ਕੇ ਮਿੱਤਰੋ ਨਾ ਖਾਣਾ ਬਹੁਤਾ ਖਾਈਏ ਜੀ
ਸੋਹਣੀ ਸ਼ੈਅ ਵੇਖ ਮੂੰਹ 'ਚ ਪਾਣੀ ਨਹੀਂ ਲਿਆਈ ਦਾ
ਹੋਵੇ ਜੇ ਮੁਸੀਬਤ ਤਾਂ ਖੜ੍ਹ ਜਾਈਏ ਡਟ ਕੇ,
ਸੱਜਣਾਂ ਦਾ ਸਾਥ ਦਈਏ ਸਦਾ ਹੱਸ ਹੱਸ ਕੇ,
ਲੋੜ ਵੇਲੇ ਮਿੱਤਰਾਂ ਤੋਂ ਮੁੱਖ ਨਹੀਂ ਘੁਮਾਈ ਦਾ,
ਗ਼ੌਰ ਨਾਲ ਸੁਣੀਂ ਦਾ ਸਿਆਣਿਆਂ ਦੀ ਗੱਲ ਨੂੰ
ਉਂਗਲੀ ਉਠਾਈਏ ਨਾ ਨਿਤਾਣਿਆਂ ਦੇ ਵੱਲ ਨੂੰ
ਦੇਣਾ ਪਊ ਹਿਸਾਬ ਅੱਗੇ ਜਾ ਕੇ ਪਾਈ ਪਾਈ ਦਾ
ਨਿੱਕੀ ਜਿਹੀ ਗੱਲ ਦਾ ਬੁਰਾ ਨਹੀਂ ਮਨਾਈ ਦਾ...
ਜੇ POST ਚੰਗੀ ਲੱਗੇ ਤਾਂ ਸ਼ੇਅਰ ਕਰ ਦੋ....