ਆਵਾਂਗਾ ਨੀ ਆਵਾਂਗਾ ਮੈਂ ਕਦੇ ਪੁਰੇ ਦੀ ਹਵਾ ਬਣਕੇ ਆਵਾਂਗਾ,
ਤੇਰੇ ਸ਼ਹਿਰ ਤੋਂ ਮੇਰੇ ਪਿੰਡ ਵਲ ਆਉਂਦਾ ਰਾਹ ਬਣਕੇ ਆਵਾਂਗਾ,
ਝੋਲੀ ਵਿੱਚ ਲੈ ਹਾਰਾਂ ਤੇਰੀਆਂ ਜਿੱਤਾਂ ਦਾ ਗਵਾਹ ਬਣਕੇ ਆਵਾਂਗਾ,
ਵਗਦੀਆਂ ਇਸ਼ਕ ਹਬੀਬੀ ਲਹਿਰਾਂ ਤੇਰਾ ਸਾਹ ਬਣਕੇ ਆਵਾਂਗਾ,
ਗ਼ਮਗੀਨੀਆਂ ਮਗਰੂਰੀਆਂ ਨੂੰ ਮਗਰੋਂ ਲਾਕੇ ਚਾਅ ਬਣਕੇ ਆਵਾਂਗਾ,
ਤੇਰੇ ਕਦਮਾਂ ਚ ਮੁੱਕਣਾ ਉੱਡਦੀ ਸੀਵਿਆਂ ਦੀ ਸੁਆਹ ਬਣਕੇ ਆਵਾਂਗਾ,
ਰੱਖ ਲਵੀਂ ਅਮਨਿੰਦਰ ਨੂੰ ਦਿਲ ਦੇ ਵੀਰਾਨਿਆਂ ਚ ਸਾਂਭ ਕੇ,
ਕਰੀਂ ਇੰਤਜ਼ਾਰ ਬੇਸਹਾਰਿਆਂ ਨੂੰ ਮਿਲੀ ਪਨਾਹ ਬਣਕੇ ਆਵਾਂਗਾ,
ਆਵਾਂਗਾ ਨੀ ਆਵਾਂਗਾ ਮੈਂ ਕਦੇ ਪੁਰੇ ਦੀ ਹਵਾ ਬਣਕੇ ਆਵਾਂਗਾ....
You May Also Like





