ਜਿਹੜੇ ਹੱਥ ਕਦੇ ਮੇਰੇ ਗਲੇ ਦਾ ਹਾਰ ਬਣੇ,
ਸ਼ਾਇਦ ਉਨਾਂ ਹੀ ਹੱਥੋਂ ਹੋਈ ਤਬਾਹੀ ਮੇਰੀ,
ਜੋ ਰੁੱਖ ਰਾਹ ਥਾਵਾਂ ਸਬੂਤ ਮੇਰੇ ਪਿਆਰ ਦੇ,
ਖਾਮੋਸ਼ ਸਾਰੇ ਕਿਸੇ ਨਾ ਦਿੱਤੀ ਗਵਾਹੀ ਮੇਰੀ,
ਬਿਨਾਂ ਕਸੂਰੋਂ ਧੋਖ਼ੇਬਾਜ਼ ਕਹਿ ਕੇ ਦੂਰ ਹੋ ਗਏ,
ਕਿਸ ਕੋਲ ਸਾਬਿਤ ਕਰਾਂ ਮੈਂ ਬੇਗੁਨਾਹੀ ਮੇਰੀ,
ਤਕਦੀਰ ਲਿਖੀ ਮੇਰੀ ਉਸਨੇ ਜਿਸ ਲਹੂ ਨਾਲ,
ਮੁੱਕ ਚੱਲੀ ਦਿਲ ਦੇ ਲਹੂ ਦੀ ਸਿਆਹੀ ਮੇਰੀ... :(

Leave a Comment