ਜੇ ਕਹਿਣੀ ਹੁੰਦੀ ਤਾ ਮੂੰਹ ਤੇ ਕਹਿੰਦੇ
ਜਵਾਬ ਕਰਾਰਾ ਫਿਰ ਸਾਡੇ ਤੋਂ ਲੈਂਦੇ.
ਅੱਗ ਸਮਝਣ ਜੋ ਬੋਲ ਕਰ ਉੱਚੀ
ਚੁੱਪ-ਚਾਪ ਫਿਰ ਕੁਝ ਦਿਨ ਬਹਿੰਦੇ

ਸ਼ਰਮ ਹਜ੍ਹਾ ਤਾਂ ਖਾ ਗਏ ਨੇ ਸੁੱਕੀ
ਵੱਡਿਆਂ ਅੱਗੇ ਨਾ ਬੋਲਣੋ ਰਹਿੰਦੇ
ਸਾਡਾ ਸਰ ਗਿਆ ਸਰ ਹੀ ਜਾਣਾ
ਕਿਰਤ ਕਮਾਈ ਦਊਂ ਜਦ ਤਕ ਚੰਦੇ

ਮਨ ਵਿਚ ਰੱਬ ਨੂੰ ਯਾਦ ਕਰੀਦਾ
ਭਾਵੇਂ ਗਲ ਵਿਚ ਨੀ ਪਾਏ ਖੰਡੇ
ਐਸ਼ ਪਰਸਤੀ ਵਾਲੀ ਸੀਗੀ ਜਿੰਦਗੀ
ਗ਼ਮ ਕਿਸੇ ਦਾ ਅੱਜ ਪਾ ਗਿਆ ਮੰਜੇ

ਹਾਲ ਕੀ ਪੁੱਛਣਾ ਪੁੱਛਣ ਵਾਲਿਆਂ ਨੇ
ਅਗੋ ਸਗੋਂ ਵਿਖਾਵਣ ਨਿੱਤ ਹੀ ਪੰਜ਼ੇ
ਛੱਡ ਆਇਆ ਦਰਦੀ ਓਹੋ ਮੋਈ ਧਰਤੀ
ਭਾਵੇਂ ਘੁੰਮਣ ਨਿਆਣੇ ਮੇਰੇ ਪੈਰੋ ਨੰਗੇ

Leave a Comment