ਜਿੰਨੀਆਂ ਮਰਜ਼ੀ ਕਰ ਲੇ ਕੋਈ ਬੰਦ ਬੂਹੇ ਬਾਰੀਆਂ ਜੀ,
ਹਵਾ ਮੁੱਹਬਤ ਦਿਲ ਦੇ ਘਰ ਅੰਦਰ ਵੜ ਹੀ ਜਾਂਦੀ ਏ,
ਅੱਥਰੀ ਜਵਾਨੀ ਲੱਭਲੇ ਜਦੋਂ ਕੋਈ ਹਾਣ ਬਰਾਬਰ ਦਾ,
ਉਸਦੀ ਅੱਖ ਰਾਹਵਾਂ ਇਸ਼ਕ ਦੀਆਂ ਪੜ ਹੀ ਜਾਂਦੀ ਏ,
ਲੱਖ ਲੱਤਾਂ ਖਿੱਚੇ ਕੋਈ ਚਾਹੇ ਲੱਖ ਰਾਸਤਾ ਰੋਕੇ ਕੋਈ,
ਹੋਵੇ ਉੱਪਰ ਰੱਬ ਦਾ ਹੱਥ ਤਾਂ ਗੁੱਡੀ ਚੜ ਹੀ ਜਾਂਦੀ ਏ,
ਹਸੀਨ ਚਿਹਰਿਆਂ ਤੇ ਹਮੇਸ਼ਾ ਫਿਸਲੇ ਨਜ਼ਰ ਬੰਦੇ ਦੀ,
ਜੋ ਚੇਹਰਾ ਕਿਸਮਤ 'ਚ ਅੱਖ ਉਸ ਤੇ ਖੜ ਹੀ ਜਾਂਦੀ ਏ,
ਸ਼ਰਾਫਤ ਦਾ ਨਕਾਬ ਕਿੰਨਾਂ ਮਰਜ਼ੀ ਪਹਿਣ ਲਵੇ ਕੋਈ,
ਚੜਦੀ ਉਮਰੇ ਅੱਖ ਸੋਹਣਿਆਂ ਨਾਲ ਲੜ ਹੀ ਜਾਂਦੀ ਏ,
ਯਾਰੀ ਵਿੱਚ ਬੰਦਾ ਜਾਨ ਦੇਣ ਲਈ ਵੀ ਹੋ ਜਾਂਦਾ ਰਾਜੀ,
ਸ਼ਰੀਕਾਂ ਨਾਲ ਅਣਖਾਂ ਲਈ ਗਰਾਰੀ ਅੜ ਹੀ ਜਾਂਦੀ ਏ
You May Also Like





