ਤੇਰੀ ਜਿੰਦਗੀ ਦੇ ਵਿਚ ਹੋਵੇ ਨਾ ਹਨੇਰਾ ਜੀਵਨ ਸਾਥੀ,
ਖੁਸ਼ੀਆਂ ਦੇ ਨਾਲ ਮਹਿਕੇ ਚਾਰ ਚੁਫੇਰਾ ਜੀਵਨ ਸਾਥੀ !
ਟਾਵਾਂ ਟਾਵਾਂ ਫਰਜ਼ ਨਿਭਾਇਆ ਤੂੰ ਤਾ ਆਪਣੇ ਵਲੋਂ
ਤੇਰੇ ਸਾਰੇ ਦੁੱਖ ਹੰਢਾਵਾਂ ਵੇਖ ਤੂੰ ਜੇਰਾ ਜੀਵਨ ਸਾਥੀ !

ਮਲ੍ਹਿਆਂ ਦੇ ਬੇਰਾਂ ਦੀ ਇਥੇ ਸਾਰ ਕੌਣ ਹੈ ਲੈਂਦਾ,
ਕਾਲੀ ਰਾਤ ਨੂੰ ਧੱਕਾ ਮਾਰੇ ਸਵੇਰਾ ਜੀਵਨ ਸਾਥੀ !
ਮੇਰੇ ਦਰਦਾਂ ਦੇ ਵੀ ਮੂੰਹ ਨੇ ਮੁੱਖੋਂ ਕੁਜ ਨਾ ਬੋਲਣ ਏ
ਪੀੜਾਂ ਦੇ ਨਾਲ ਭਰਿਆ ਤਾ ਹੀ ਬਨੇਰਾ ਜੀਵਨ ਸਾਥੀ !

ਉਤੋਂ ਹੋਰ ਤੇ ਵਿੱਚੋ ਹੋਰ ਤੂੰ ਆਖੇ ਦਿਲ ਦਾ ਸਾਈਂ ਮੇਰਾ,
ਤਾਨੇ ਤੇਰੇ ਪਾਉਣ ਰੋਜਾਨਾ ਮੈਨੂੰ ਘੇਰਾ ਜੀਵਨ ਸਾਥੀ !
ਕਾਲੀ ਰਾਤ ਆਏ ਮੇਰੇ ਹਿਸੇ ਮੈਂ ਤਾ ਏ ਅਰਦਾਸ ਕਰਾਂ
ਤੇਰੀ ਝੋਲੀ ਪੈ ਜਾਵੇ ਇਕ ਸੁਰਖ ਸਵੇਰਾ ਜੀਵਨ ਸਾਥੀ !

ਜਿਹਦੇ ਲਈ ਪਰਾਏ ਕੀਤੇ ਸਾਹ ਵੀ ਆਪਣੇ ਅੱਜ
ਉਹ ਮੇਰੇ ਹੱਕ ਵਿਚ ਨਾ ਬੋਲਿਆ ਕਦੇ ਮੇਰਾ ਜੀਵਨ ਸਾਥੀ !

Leave a Comment