ਜੋ ਸਖਸ਼ ਨਿੱਤ ਮੰਗਦਾ ਸੀ ਦੁਆਵਾਂ ਮੇਰੀ ਮੌਤ ਦੀਆਂ,
ਮੇਰੇ ਜਨਾਜ਼ੇ ਵਿੱਚ ਉਹ ਵੀ ਸ਼ਾਮਿਲ ਹੋਇਆ ਹੋਣਾ ਏ,
ਸਾਡੀ ਬਦਨਾਮੀ ਤੇ ਹੱਸਦਾ ਸੀ ਜੋ ਰਲ ਗੈਰਾਂ ਨਾਲ,
ਮੇਰੀ ਲਾਸ਼ ਦੇਖ ਕੇ ਅੱਜ ਉਹ ਵੀ ਰੋਇਆ ਹੋਣਾ ਏ,
ਜੋ ਕਹਿੰਦਾ ਸੀ ਮੈਨੂੰ ਕਦੇ ਮੁੜ ਸ਼ਕਲ ਨਾ ਦਿਖਾਈਂ,
ਮੇਰਾ ਮੁੱਖ ਵੇਖ ਕੇ ਅੱਜ ਉਹ ਵੀ ਮੋਇਆ ਹੋਣਾ ਏ,
ਜਿਸਨੁੰ ਜਿਉਂਦੇ ਜੀਅ ਪਾ ਕੇ ਮੈਂ ਖੋਇਆ ਸੀ ਕਦੇ,
ਅੱਜ ਮੈਨੂੰ ਗਵਾ ਕੇ ਉਸ ਨੇ ਵੀ ਕੁਝ ਖੋਇਆ ਹੋਣਾ ਏ...