ਜੋ ਕਹਿੰਦੇ ਸੀ ਤੇਰੇ ਬਿਨਾਂ ਕਦੇ ਸਾਨੂੰ ਸਾਹ ਨੀ ਆਉਂਦਾ,
ਉਹੀ ਮੇਰੇ ਬਿਨਾਂ ਅੱਜ ਰਹੇ ਨੇ ਵਕਤ ਗੁਜਾਰ ਓਏ ਰੱਬਾ,
ਉਹੀ ਮੇਰੇ ਨਾਲ ਅੱਜ ਬੇਹੱਦ ਨਫਰਤ ਕਰਨ ਲੱਗ ਪਏ,
ਜਿਹੜੇ ਕਰਦੇ ਸੀ ਸਾਨੂੰ ਹੱਦ ਤੋ ਵੱਧ ਪਿਆਰ ਓਏ ਰੱਬਾ,
ਜਾਂ ਫਿਰ ਉਨਾਂ ਨੂੰ ਸੱਚਾ ਪਿਆਰ ਨਿਭਾਉਣਾ ਨੀ ਆਇਆ,
ਜਾਂ ਸਾਡੇ ਨਾਲ ਕਰ ਗਏ ਜਿਸਮਾਂ ਦਾ ਵਪਾਰ ਓਏ ਰੱਬਾ,
ਮੈਂ ਉਸਨੂੰ ਯਾਦ ਕਰ ਹੁਣ ਵਕਤ ਗਵਾਉਣਾ ਨਹੀ ਚਾਹੁੰਦਾ,
ਪਰ ਹਾਲੇ ਵੀ ਮੇਰੇ ਦਿਲ ਨੂੰ ਉਸਦਾ ਇੰਤਜਾਰ ੳਏ ਰੱਬਾ...

Leave a Comment