ਦਿਨ ਚੜਿ੍ਆ ਹਰ ਰੋਜ ਦੀ ਤਰ੍ਹਾਂ,
ਗਗਨ ਵਿੱਚ ਪੰਛੀ ਚਹਿਕੇ।
ਫੁੱਲ ਖਿੜਿਆ ਇਕ ਕਿਰਨ ਦੇ ਨਾਲ,
ਪੱਤੇ ਹਿੱਲੇ ਹਵਾ ਦੇ ਝੋਕੇ ਨਾਲ।
ਬਾਤਾਂ ਪਾਵਾਂ ਖੁਸ਼ੀਆਂ ਮਨਾਵਾਂ,
ਦੁਨੀਆ ਦੀ ਮਸਤੀ ਵਿੱਚ ਖੋ ਜਾਵਾਂ।
ਪਤਾ ਨੀ ਕੀ ਹੋਇਆ ਮਨ ਨੂੰ..........
ਬੁੱਲਾਂ 'ਤੇ ਚੁੱਪੀ ਛਾਈ।
ਦਿਲ ਨਹੀ ਕਰਦਾ ਕੁਝ ਕਰਨ ਨੂੰ,
ਬਾਤ ਆਵੇ ਮੁਖ ਤੇ ਫਿਰ ਰੁਕ ਜਾਵੇ।
ਆਵੇ ਤਾਂ ਫਿਰ ਵਾਪਸ ਜਾਵੇ,
ਮਨ ਦੀਆ ਬਸ ਮਨ ਹੀ ਜਾਣੇ।
ਬੁਲਾਵੇ ਤਾਂ ਕੁਝ ਸਮਝ ਨਾ ਆਵੇ,
ਪਤਾ ਨੀ ਮਨ ਕੀ ਚਾਹੇ..........
ਰੱਬ ਨੂੰ ਆਪਣੇ ਹਰ ਪਾਸੇ ਚਾਹੇ।
ਰੱਬ ਨਾਲ ਹੀ ਦੁੱਖ-ਸੁੱਖ ਵਟਾਵੇ..........