ਮੈਨੂੰ ਤਾਂ ਹੁਣ ਬੁੱਕਲ ਚ ਰੱਖੇ ਹਥਿਆਰਾਂ ਤੋਂ ਡਰ ਲੱਗਦਾ
ਜੀ ਜੀ ਕਹਿਕੇ ਬੋਲਣ ਵਾਲੇ ਵਫ਼ਾਦਾਰਾਂ ਤੋਂ ਡਰ ਲੱਗਦਾ

ਮੈਂ ਹਾਂ ਛੋਟਾ ਜਿਹਾ ਬੰਦਾ ਕੱਚਿਆਂ ਦੇ ਵਿਚ ਵਸਣ ਵਾਲਾ
ਤਾਂ ਹੀ ਉੱਚੀਆਂ ਕੋਠੀਆਂ ਵਾਲੇ ਸਰਦਾਰਾਂ ਤੋਂ ਡਰ ਲੱਗਦਾ

ਮੇਰੇ ਮੂੰਹ ਚੋ ਨਿਕਲੇ ਬਿਆਨਾਂ ਤੋਂ ਬਦਨਾਮ ਨਾ ਓ ਹੋ ਜਾਵਣ
ਤਾਈਓਂ ਝੂਠੀਆਂ ਖ਼ਬਰਾਂ ਅਤੇ ਅਖਬਾਰਾਂ ਤੋਂ ਡਰ ਲੱਗਦਾ

ਸਾਡਾ ਕੋਲੋਂ ਖਾ ਕੇ ਸਾਨੂੰ ਕਿਧਰੇ ਨਾ ਲੁੱਟ ਜਾਵਣ ਓਹੋ ਚੰਦਰੇ
ਇਸੇ ਲਈ ਰੱਖੇ ਹੋਏ ਘਰ ਵਿਚ ਪਹਿਰੇਦਾਰਾਂ ਤੋਂ ਡਰ ਲੱਗਦਾ

ਇਕ ਪੰਡਿਤ ਆਖੇ ਨਾ ਖਾਵੀ ਘਰ ਜਾ ਕੇ ਵੀ ਕਿਸੇ ਦੇ ਤੂੰ
ਆਪਣੀ ਜਾਨ ਦੀ ਖਾਤਿਰ ਹੁਣ ਰਿਸ਼ਤੇਦਾਰਾਂ ਤੋਂ ਡਰ ਲੱਗਦਾ

ਪੁੱਤ ਕੋਲੋਂ ਗ਼ਲਤੀ ਹੋਈ ਤਾਂ ਘਰ ਜਾ ਕੇ ਬਾਬੁਲ ਝੁੱਕ ਗਿਆ
ਜਿਨ੍ਹਾਂ ਪੁੱਤ ਤੇ ਲਾਏ ਇਲਜ਼ਾਮ ਓਹਨਾ ਪਰਿਵਾਰਾਂ ਤੋਂ ਡਰ ਲੱਗਦਾ

ਇਕ ਪੱਖ ਵਿਚ ਬੋਲਣ ਜਿਹੜੇ ਜਿਹੜੇ ਸਾਕ ਸੁਦੇਰੇ ਸਾਡੇ
ਮੋਟਰ ਸਾਇਕਲ ਵਾਲੇ ਹਾਂ ਮਹਿੰਗੀਆਂ ਕਾਰਾ ਤੋਂ ਡਰ ਲੱਗਦਾ

ਜਿਨ੍ਹਾਂ ਦੀਆਂ ਨਜ਼ਰਾਂ ਵਿਚ ਰਿਹਾ ਮੁਜ਼ਰਮ ਦਰਦੀ ਹਰ ਵੇਲੇ ਹੀ
ਅਰਬਾਂ ਦੇ ਵਿਚ ਖੇਡਣ ਓਨਾ ਦੀਆਂ ਠਾਹਰਾਂ ਤੋਂ ਡਰ ਲੱਗਦਾ

Leave a Comment