ਵੇ ਮੈਂ ਤੇਰਿਆਂ ਖਿਆਲਾਂ ਵਿਚ ਆਉਂਦੀ ਰਹਿਣਾ ਏ
ਨੀਂਦਾਂ ਤੇਰੀਆਂ ਦੇ ਵਿਚ ਫੇਰੇ ਪਾਉਂਦੀ ਰਹਿਣਾ ਏ
ਵੇ ਤੂੰ ਚਾਹਵੀਂ ਜਾਂ ਫੇਰ ਨਾਂ ਗੱਲ ਤੇਰੇ ਉੱਤੇ ਛੱਡੀ
ਪਰ ਮੈਂ ਆਪਣੇ ਵੱਲੋਂ ਫਰਜ਼ ਨਿਭਾਉਂਦੀ ਰਹਿਣਾ ਏ
ਗਿੱਲ ਲਿਖਦੀ ਬੇਸ਼ੱਕ ਪਰ ਕੀਰਨੇ ਨੀ ਪਾਉਂਦੀ
ਤੇਰੇ ਵਾਂਗੂੰ ਝੂਠਿਆ ਵੇ ਦਿਲੀਂ ਰਾਜ ਨੀ ਛੁਪਾਉਂਦੀ
ਦਿਲ ਇੱਕ ਜਾਨ ਇੱਕ ਵੇ ਤੂੰ ਪ੍ਰੀਤ ਲਈ ਰੱਬ ਦੇ ਸਮਾਨ ਇੱਕ
ਤਾਈਊਂ ਆਖਰੀ ਸਾਹਾਂ ਤਾਈ ਤੈਨੂੰ ਚਾਉਂਦੀ ਰਹਿਣਾ ਏ
ਵੇ ਮੈਂ ਤੇਰਿਆਂ ਖਿਆਲਾਂ ਵਿਚ ਆਉਂਦੀ ਰਹਿਣਾ ਏ
ਨੀਂਦਾਂ ਤੇਰੀਆਂ ਦੇ ਵਿਚ ਫੇਰੇ ਪਾਉਂਦੀ ਰਹਿਣਾ ਏ