ਮੈਂ ਲਫਜਾਂ ਵਿੱਚ ਕੁੱਝ ਵੀ ਇਜ਼ਹਾਰ ਨਹੀਂ ਕਰਦਾ,
ਇਹਦਾ ਇਹ ਮਤਲਬ ਨਹੀਂ ਕਿ ਮੈਂ ਉਹਨੂੰ ਪਿਆਰ ਨਹੀਂ ਕਰਦਾ,
ਚਾਹੁੰਦਾ ਤਾਂ ਮੈਂ ਉਸਨੂੰ ਅੱਜ ਵੀ ਹਾਂ,
ਪਰ ਉਹਦੀ ਯਾਦ 'ਚ ਆਪਣਾ ਵਕਤ ਬਰਬਾਦ ਨਹੀਂ ਕਰਦਾ,
ਤਮਾਸ਼ਾ ਨਾ ਬਣ ਜਾਵੇ ਕਿਤੇ ਮੇਰੀ ਮੁਹੱਬਤ ਦਾ,
ਇਸ ਲਈ ਆਪਣੇ ਦਰਦ ਦਾ ਇਜ਼ਹਾਰ ਨਹੀਂ ਕਰਦਾ,
ਜੋ ਕੁੱਝ ਵੀ ਮਿਲਿਆ ਉਸ ਵਿੱਚ ਹੀ ਖੁਸ਼ ਹਾਂ,
ਸੰਧੂ ਉਹਦੇ ਲਈ ਰੱਬ ਨਾਲ ਤਕਰਾਰ ਨਹੀਂ ਕਰਦਾ,
ਪਰ ਕੋਈ ਗੱਲ ਤਾਂ ਹੈ ਉਹਦੇ ਵਿੱਚ,
ਨਹੀਂ ਤਾਂ ਚੰਦਰਾ ਦਿਲ ਉਹਨੂੰ ਚਾਹੁਣ ਦੀ ਗਲਤੀ ਵਾਰ ਵਾਰ ਨਹੀਂ ਕਰਦਾ...

Leave a Comment