ਇਕ ਅੱਖ ਦੇ ਸੰਗ ਸੁਪਨਾ ਵਹਿੰਦਾ
ਇਕ ਅੱਖ ਹੰਝੂ ਵਹਾਉਂਦਾ

ਅੱਧੇ ਸਾਹ ਨਾਲ ਹਉਕਾ ਲੈਂਦਾ
ਅੱਧੇ ਸਾਹ ਨਾਲ ਗਾਉਂਦਾ

ਅੱਧੀ ਜੀਭ ਨਾ' ਨਾਅਰੇ ਲਾਵਾਂ
ਅੱਧੀ ਜੀਭ ਨਾ' ਰਹਿੰਦਾ ਚੁੱਪ

ਮੈਂ ਭਾਰਤ ਦਾ ਆਮ ਮਨੁੱਖ!
ਮੈਂ ਭਾਰਤ ਦਾ ਆਮ ਮਨੁੱਖ!!!!

Leave a Comment