ਓ ਤੇਰੇ ਸੋਹਣੇ ਨਕਸ਼ ਕੁੜੇ ♥ ਦਿਲ <3 ਦੀ ਇਕ ਨੁੱਕਰੇ ਨੇ ,
ਨਹੀ ਵਕ਼ਤ ਮਿਟਾ ਸਕਿਆ ਬੜੇ ਡੂੰਗੇ ਉੱਕਰੇ ਨੇ ,
ਬੜੇ ਮੋਹ ਨਾਲ ਤੱਕਦੀ ਤੂੰ ਕਦੇ ਅੱਖੀਆਂ ਭਰਦੀ ਸਾਂ ,
ਮੈਂ ਅਜੇ ਨਹੀ ਭੁੱਲਿਆਂ ਕਦੇ ਪਿਆਰ ਤੂੰ ਕਰਦੀ ਸਾਂ ,

ਕੱਚੇ ਰਾਹ ਪਿੰਡਾਂ ਜਿਸ ਥਾਂ ਤੋਂ ਅੱਡ ਹੁੰਦੇ ਨੇ ,
ਜ਼ਿੰਦਗੀ ਦੀ ਫਿਲਮ ਵਿੱਚੋਂ ਉਹ ਸੀਨ ਨਹੀ ਕੱਡ ਹੁੰਦੇ ,
ਜਿੱਥੇ ਧੁੱਪ ਵਿਚ ਸੜਦੀ ਏ ,ਕਦੇ ਪਾਲੇ ਠਰਦੀ ਸਾਂ
ਮੈਂ ਅਜੇ ਨਹੀ ਭੁੱਲਿਆਂ ਕਦੇ ਪਿਆਰ ਤੂੰ ਕਰਦੀ ਸਾਂ ,
ਆਖਿਰ ਨੂੰ ਵਿਛੜ ਗਈ ਵਿਛੜਨ ਤੋਂ ਡਰਦੀ ਸਾਂ ..

Leave a Comment