ਮਾਛੀਵਾੜੇ ਦੇ ਜੰਗਲਾਂ 'ਚ ਚਰਨ ਪਾਏ,
ਤੇਰੀ ਛੋਹ ਨਾਲ ਓਹ ਜੰਗਲ ਆਬਾਦ ਹੋ ਗਿਆ ।
ਜਿਸ ਜੰਡ ਹੇਠ ਕੀਤਾ ਬਿਸ਼ਰਾਮ ਦਾਤਾ,
ਓਹ ਸਵਰਗਾਂ ਤੋਂ ਸੋਹਣਾਂ ਜਿਹਾ ਖ਼ਾਬ ਹੋ ਗਿਆ ।
ਜਿਸ ਖੂਹ ਦੀ ਸਿਰ੍ਹਾਣੇ ਦੀ ਥਾਂ ਟਿੰਡ ਵਰਤੀ,
ਜਲ ਉਸਦਾ ਹਿਆਤ ਵਾਲਾ ਆਬ ਹੋ ਗਿਆ ।
ਗਨੀ ਖਾਂ ਨਬੀ ਖਾਂ ਜਿਸ ਨੇ ਵੀ ਕੀਤੀ ਸੇਵਾ,
ਰੁਤਬਾ ਇਤਹਾਸ 'ਚ ਓਹਨਾਂ ਦਾ ਲਾਜਵਾਬ ਹੋ ਗਿਆ ।
ਮੈਂ ਸੁਣਿਆਂ ਟਿੱਬਾ ਸੀ ਕਦੇ ਝਾੜੀਆਂ ਦਾ, ਅੱਖੀਂ
ਤੱਕਿਆ ਓਹ ਮਹਿਕਦਾ ਗੁਲਾਬ ਹੋ ਗਿਆ ।
ਕੌਡੀ ਕਦਰ ਸੀ ਨਿਮਾਣੀ ਜਿਸ ਧਰਤੀ ਦੀ,
ਵਰ ਪਾ ਕੇ ਤੇਰਾ ਮੁੱਲ ਬੇਹਿਸਾਬ ਹੋ ਗਿਆ ।
ਨਿੱਕਾ ਕਸਬਾ ਹੁੰਦਾ ਸੀ ਕਦੇ ਮਾਛੀਵਾੜਾ,
ਆਪਦੀ ਕਿਰਪਾ ਨਾਲ "ਮਾਛੀਵਾੜਾ ਸਾਹਿਬ" ਹੋ ਗਿਆ ।