ਕੁਝ ਟੋਪੀ ਤੇ ਕਈ ਪੱਗ ਵੇਚ ਦਿੰਦੇ ਨੇ
ਮਿਲ ਜੇ ਕੀਮਤ ਚੰਗੀ ਜੱਜ ਕੁਰਸੀ ਵੇਚ ਦਿੰਦੇ ਨੇ
ਓਹ ਤਾਂ ਫਿਰ ਵੀ ਚੰਗੀ ਜੋ ਸੀਮਤ ਹੈ ਕੋਠੇ ਤੱਕ
ਪੁਲਿਸ ਵਾਲੇ ਤਾਂ ਚੋਰਾਹੇ ਤੇ ਵਰਦੀ ਵੇਚ ਦਿੰਦੇ ਨੇ
ਜਲਾ ਦਿਤੀਆਂ ਜਾਂਦੀਆਂ ਨੇ ਸੋਹਰੇ ਘਰ ਅਕਸਰ ਓਹੀ ਧੀਆਂ
ਜਿਨ੍ਹਾਂ ਧੀਆਂ ਖਾਤਿਰ ਮਾਪੇ ਆਪਣਾ ਸਭ ਕੁਝ ਵੇਚ ਦਿੰਦੇ ਨੇ
ਕੋਈ ਮਾਸੂਮ ਕੁੜੀ ਪਿਆਰ ਵਿਚ ਕੁਰਬਾਨ ਹੈ ਜਿਸ ਉੱਤੇ
ਓਹੀ ਆਸ਼ਿਕ ਬਣਾ ਕੇ ਉਸਦੀ Video ਵੇਚ ਦਿੰਦੇ ਨੇ
ਜਾਨ ਦੇ ਦਿਤੀ ਜਿਸ ਦੇਸ਼ ਲਈ ਸ਼ਹੀਦਾਂ ਨੇ
ਇਹ ਜ਼ਾਲਿਮ ਨੇਤਾ ਓਹੀ ਦੇਸ਼ ਵੇਚ ਦਿੰਦੇ ਨੇ....