ਗੱਲ ਬੇਅਕਲੀ ਕਰ ਜਾਂਦੇ ਬਹੁਤੀ ਅਕਲਾਂ ਵਾਲੇ ਜੋ
ਦਿਲ ਤੋੜਕੇ ਹੱਥੀਂ ਧਰ ਜਾਂਦੇ ਸੋਹਣੀ ਸ਼ਕਲਾਂ ਵਾਲੇ ਜੋ
ਜੋ ਰੌਲਾ ਪਾਉਦੇ ਗਰਜ ਗਰਜ ਕੇ ਸੱਭ ਨੂੰ ਦੱਸਦੇ ਨੇ
ਔ ਕਦੇ ਨਈ ਵਰ੍ਹਦੇ ਅੰਬਰ ਕਾਲੇ ਬਦਲਾਂ ਵਾਲੇ ਜੋ
ਬੰਨ੍ਹਦੇ ਰੱਖਾਂ, ਮੰਗਦੇ ਖੈਰਾਂ, ਰੁੱਖਾਂ ਨੂੰ ਧੂਫ ਚੜ੍ਹਾਉਦੇ ਨੇ
ਵਿੱਛੜ ਹੀ ਜਾਂਦੇ ਜੱਗ ਦੀ ਕਰਤੂਤੀਂ ਵਸਲਾਂ ਵਾਲੇ ਜੋ
ਪੌਡ ਬਚਾ ਕੇ ਭੇਜਣ ਰੱਖਕੇ ਖਾਲ੍ਹੀ ਆਪਣੇ ਢਿੱਡਾ ਨੂੰ
ਤੇ ਬੈਠੇ ਕਰਦੇ ਨੇ ਏਹ ਐਛਾਂ ਪਿੱਛੇ ਵਤਨਾਂ ਵਾਲੇ ਜੋ
ਜਾਗਕੇ ਰਾਤੀ ਮਾਰੇ ਮੱਥੇ ਪਰ ਅਵਲ ਨਾ ਆ ਪਾਏ
ਤੇ ਬਿੰਨ੍ਹ ਪੜ੍ਹਿਆ ਲੈ ਜਾਂਦੇ ਨੰਬਰ ਨਕਲਾਂ ਵਾਲੇ ਜੋ