ਗਰਮੀ ਨੇ ਕਢੇ ਪਏ ਆ ਵੱਟ ਸੱਜਣਾ,
ਉੱਤੋਂ ਲੱਗੀ ਜਾਣ ਬਿਜਲੀ ਦੇ ਕੱਟ ਸੱਜਣਾ,
ਮਛਰ ਵੀ ਸਾਲਾ ਖਾਂਦਾ ਤੋੜ-ਤੋੜ ਕੇ,
ਉੱਤੇ ਲੈਣੀ ਪੈਂਦੀ ਚਾਦਰ ਨਿਚੋੜ ਕੇ,
ਮੰਜੀਆਂ ਵੀ ਕੋਠੇ ਉੱਤੇ ਡਾਹੁਣ ਲੱਗੇਆਂ,
ਹੱਥ ਵਾਲੇ ਪੱਖੇ ਕੰਮ ਆਉਣ ਲੱਗੇਆ,
ਪਹੁੰਚਿਆ 45 ਉੱਤੇ ਤਾਪਮਾਨ ਜੀ,
ਹੁਣ ਸਾਡਾ ਰਾਖਾ ਓਹੀ ਭਗਵਾਨ ਜੀ,
ਉਦੋਂ ਤੱਕ ਰਹਿਣੀ ਹਾਲਤ ਇਹ ਮੰਦੀ ਏ,
ਜਦੋਂ ਤੱਕ ਰਹਿਣੀ ਰਾਜਨੀਤੀ ਗੰਦੀ ਏ....

Leave a Comment