ਬਦਲ ਦੇਵਾਂ ਰਿਵਾਜ, ਜੋਂ ਨਫਰਤਾਂ ਨੂੰ ਬੀਜਦੇ ਨੇ
ਮੂੰਹ ਦੇ ਮਿੱਠੇ ਨੇ ਜੋਂ ਮਨਾਂ ਚ ਗੰਢਾਂ ਵੈਰ ਦੀਆਂ ਪੀਚਦੇ ਨੇ
ਕੋਈ ਨਵੀ ਪਨੀਰੀ ਇਜਾਦ ਕਰਾ
#ਧਰਮ ਦੀ ਕਿਆਰੀ ਨੂੰ ਤਾਂ,ਖੂਨ ਨਾਲ ਸੀਚਦੇ ਨੇ
ਕੋਂਈ ਤਾਂ ਹੋਵੇ ਸੱਚ ਦੀ ਰਿਸ਼ਮ ਜਗਾਉਣ ਵਾਲਾ
ਹਨੇਰਿਆਂ ਦੇ ਵਪਾਰੀ,ਹਨੇਰੇ ਹੀ ਉਲੀਕਦੇ ਨੇ
ਨਿਜਾਮ ਬਦਲਣ ਲਈ,ਖੁਦ ਨੂੰ ਬਦਲਣਾ ਪੈਂਣਾ
ਚੱਲ ਕੇ ਤਾਂ ਵੇਖ ਦੋਂ ਕਦਮ,ਨਵੇਂ ਰਾਹ ਉਡੀਕਦੇ ਨੇ
ਕੋਈ ਤਾਂ ਕੀਲੇ ਇਹਨਾਂ ਨੂੰ, ਕੋਂਈ ਫੜ ਪਟਾਰੀ ਪਾਏ
ਦੋਂ ਮੂੰਹੇ ਸੱਪ, ਸ਼ਰੇਆਮ ਪਏ ਸ਼ੂਕਦੇ ਨੇ
You May Also Like





