ਸਾਰੇ ਆਖਣ ਕਿਉਂ ਆਪਣੀ ਸੇਹਤ ਵਿਗਾੜੀ ਜਾਨਾ ਏ,
ਪੀ ਪੀ ਕੇ ਰੋਜ਼ ਢਿੱਡ ਫੂਕਣੀ ਤੂੰ ਕਲੇਜਾ ਸਾੜੀ ਜਾਨਾ ਏ !
ਕਿਸੇ ਦੇ ਵੱਲ ਵੇਖ ਕੇ ਨਹੀਂ ਕੋਈ ਵੱਡਾ ਕਦਮ ਉਠਾਈਦਾ
ਰੀਝਾਂ ਪੂਰੀਆਂ ਕਰਨ ਲਈ ਪਾਏ ਕੱਪੜੇ ਪਾੜੀ ਜਾਨਾ ਏ !
ਭਾਵੇਂ ਤੈਨੂੰ ਕੋਈ ਨਾ ਜਾਣੇ ਕੰਮ ਆਵੇਂ ਤੂੰ ਹਰ ਇਕ ਦੇ ਹੀ
ਵਾਲ਼ ਫਡ਼ਨਗੇ ਓਹੀ ਕਾਕਾ ਜਿਨ੍ਹਾਂ ਨੂੰ ਸਿਰ ਚਾੜੀ ਜਾਨਾ ਏ !
ਓਂਦੇ ਬਾਅਦ ਵਿਚ ਫੜਦਾ ਪਹਿਲਾ ਕਿਹੋ ਜਹੇ ਕੰਮ ਤੇਰੇ
ਪੰਦਰਾਂ ਦਿਨਾਂ ਤੋਂ ਪਹਿਲਾ ਤਨਖਾਹ ਪੂਰੀ ਉਜਾੜੀ ਜਾਨਾ ਏ !
ਸੰਭਲ ਕੇ ਰੱਖ ਖੁੱਦ ਨੂੰ ਜਰ ਲਿਆ ਕਰ ਗੱਲ ਵੱਡਿਆਂ ਦੀ,
ਨਿੱਕੀ ਮੋਟੀ ਗੱਲ ਤੋਂ ਐਵੇ ਹੁਣ ਹੋਈ ਪਿੱਛਾੜੀ ਜਾਨਾ ਏ !
ਚਿਹਰੇ ਤੇਰੇ ਕਈ ਦੋਸਤਾ ਨਾ ਮੇਥੋ ਹੀ ਜਾਣ ਪਹਿਚਾਣੇ,
ਜੇ ਮਿੱਠਾ ਕੋਈ ਬੋਲ ਪਵੇ ਤਾਂ ਤੂੰ ਚੜ ਪਹਾੜੀ ਜਾਨਾ ਏ !
ਲੋਕਾਂ ਦਾ ਕੀ ਜਾਣਾ ਦਰਦੀ ਘਰ ਵਿੱਚ ਫੁੱਟਾਂ ਪੌਂਦੇ ਨੇ ਜੋ
ਉਹਨਾਂ ਪਿੱਛੇ ਕਿਉਂ ਖੁੱਦ ਦੇ ਪੈਰ ਮਾਰ ਕੁਹਾੜੀ ਜਾਨਾ ਏ !